ਨਗਰ ਨਿਗਮ ਦੀ ਹਦੂਦ ਅੰਦਰ 14 ਆਰ.ਐਮ.ਸੀ ਪੁਆਇੰਟ ਤੋਂ ਲਗਾਤਾਰ ਚੁਕਾਇਆ ਜਾਂਦਾ ਹੈ ਕੂੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਕਤੂਬਰ:- ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਾਂਕਰ ਗਰਗ ਵੱਲੋਂ ਦੱਸਿਆ ਗਿਆ ਕਿ ਆਰ.ਐਮ.ਸੀ ਪੁਆਇੰਟ ਸੈਕਟਰ-71 ਵਿਖੇ ਪੂਰੇ ਸ਼ਹਿਰ ਦਾ ਕੂੜਾ ਨਹੀਂ ਲਿਆਇਆ ਜਾਂਦਾ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਦੇ ਕੂੜੇ ਦੇ ਪ੍ਰਬੰਧ ਲਈ ਨਗਰ ਨਿਗਮ ਦੀ ਹਦੂਦ ਅੰਦਰ ਕੁਲ 14 ਆਰ.ਐਮ.ਸੀ ਪੁਆਇੰਟ ਬਣਾਏ ਗਏ ਹਨ।

ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਹੈ ਕਿ ਆਰ.ਐਮ.ਸੀ ਪੁਆਇੰਟ ਤੋਂ ਲਗਾਤਾਰ ਕੂੜੇ ਨੂੰ ਚੁਕਵਾਇਆ ਜਾ ਰਿਹਾ ਹੈ ਅਤੇ ਪਿਛਲੇ 10 ਦਿਨਾਂ ਵਿੱਚ ਲਗਪਗ 15 ਤੋਂ 16 ਟਿੱਪਰ/ਟਰਾਲੀ ਇਸ ਪੁਆਇੰਟ ਤੋਂ ਕੂੜੇ ਦੇ ਚੁਕਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਖਬਾਰ ਵਿੱਚ ਕੂੜੇ ਦੇ ਢੇਰ ਦੀ ਜੋ ਫੋਟੋ ਹੈ| ਉਹ ਘੱਟੋ-ਘੱਟ 10 ਦਿਨ ਪੁਰਾਣੀ ਫੋਟੋ ਹੈ। 
ਉਨ੍ਹਾਂ ਕਿਹਾ ਕਿ ਆਰ.ਐਮ.ਸੀ. ਪੁਆਇੰਟ ਦੇ ਬਾਹਰ ਜੋ ਕੂੜਾ ਪਿਆ ਹੈ, ਉਹ ਪਿੰਡ ਵਾਲਿਆਂ ਵੱਲੋਂ ਸੁਟਿਆ ਗਿਆ ਹੈ, ਜਿਸ ਨੂੰ ਨਗਰ ਨਿਗਮ ਵੱਲੋਂ ਚੁਕਵਾਇਆ ਜਾ ਰਿਹਾ ਹੈ।