ਆਂਗਨਵਾੜੀ ਵਰਕਰਾਂ ਨੂੰ ਦਿੱਤੀ ਪੋਸ਼ਣ ਅਭਿਆਨ ਤਹਿਤ ਪੋਸ਼ਣ ਟਰੈਕਰ ਮੋਬਾਇਲ ਐਪਲੀਕੇਸ਼ਨ ਦੀ ਟ੍ਰੇਨਿੰਗ

ਨਵਾਂਸ਼ਹਿਰ- ਜ਼ਿਲਾ ਪ੍ਰਸ਼ਾਸਨ ਵਲੋਂ ਬਲਾਕ ਨਵਾਂਸ਼ਹਿਰ ਦੇ ਮੁਬਾਰਕਪੁਰ, ਉਸਮਾਨਪੁਰ, ਗੁਜ਼ਰਪੁਰ ਕਲਾਂ ਅਤੇ ਮੁਜੱਫਰਪੁਰ ਦੇ ਆਂਗਨਵਾੜੀ ਸਰਕਲਾਂ ਵਿਖੇ ਆਂਗਨਵਾੜੀ ਵਰਕਰਾਂ ਨੂੰ ਪੋਸ਼ਣ ਅਭਿਆਨ ਸਕੀਮ ਤਹਿਤ ਪੋਸ਼ਣ ਟਰੈਕਰ ਮੋਬਾਇਲ ਐਪਲੀਕੇਸ਼ਨ ਦੀ ਟ੍ਰੇਨਿੰਗ ਦਿੱਤੀ ਗਈ। ਬਾਲ ਵਿਕਾਸ ਪ੍ਰੋਜੈਕਟ ਅਫਸਰ ਪੂਰਨ ਪੰਕਜ ਸ਼ਰਮਾ ਨੇ ਦੱਸਿਆ ਕਿ ਵਿਭਾਗੀ ਸਕੀਮ ਸਕਸ਼ਮ ਆਂਗਨਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਤਹਿਤ ਉਕਤ ਦਰਸਾਏ ਆਂਗਨਵਾੜੀ ਸਰਕਲਾਂ ਵਿਖੇ ਆਂਗਨਵਾੜੀ ਵਰਕਰਾ ਦੀ ਪੋਸ਼ਣ ਟਰੈਕਰ ਮੋਬਾਇਲ ਐਪਲੀਕੇਸ਼ਨ ਐਪਲੀਕੇਸ਼ਨ ਦੀ ਵਿਸਥਾਰਪੂਰਵਕ ਟ੍ਰੇਨਿੰਗ ਕਰਵਾਈ ਗਈ ਜਿਸ ਦਾ ਮੁੱਖ ਮਕਸਦ ਆਂਗਨਵਾੜੀ ਵਰਕਰਾਂ ਦੇ ਹੁਨਰ ਅਤੇ ਸਮਰੱਥਾ ਨੂੰ ਹੋਰ ਸੁਚਾਰੂ ਬਣਾਉਣਾ ਹੈ ।

ਇਸ ਮੋਬਾਇਲ ਐਪਲੀਕੇਸ਼ਨ ਰਾਹੀ ਵਿਭਾਗੀ ਸਕੀਮ ਦੀ ਬੇਹਤਰ ਮੋਨੀਟਰਿੰਗ , ਲਾਭਪਾਤਰੀਆ ਨੂੰ ਸਕੀਮ ਅਨੁਸਾਰ ਲਾਭਾਂ ਦੀ ਵੰਡ ਵਿੱਚ ਪਾਰਦਰਸ਼ਿਤਾ ਵਿੱਚ ਸਹਾਇਤਾ ਮਿਲੇਗੀ। ਉਨ੍ਹਾ ਨੇ ਦੱਸਿਆ ਕਿ ਇਸ ਮੋਬਾਇਲ ਐਪਲੀਕੇਸ਼ਨ ਰਾਹੀ ਸਕੀਮ ਦੇ ਲਾਭ ਦੀ ਪ੍ਰਾਪਤੀ ਲਈ ਲਾਭਪਾਤਰੀਆਂ ਨੂੰ ਆਪਣਾ ਐਫ.ਆਰ. ਐਸ. ਕਰਵਾਉਣਾ ਜ਼ਰੂਰੀ ਹੈ। ਲਾਭਪਾਤਰੀ ਆਪਣੇ ਸਬੰਧਿਤ ਆਂਗਨਵਾੜੀ ਵਰਕਰ ਨਾਲ ਸੰਪਰਕ ਕਰਕੇ ਜਾਂ ਆਪ ਵੀ ਮੋਬਾਇਲ ਐਪਲੀਕੇਸ਼ਲ ‘ਤੇ ਰਜਿਸਟ੍ਰੇਸ਼ਨ ਰਾਹੀ ਆਪਣੇ ਐਫ. ਆਰ. ਐਸ.  ਕਰਵਾ ਸਕਦੇ ਹਨ । 
ਇਸ ਮੋਕੇ ‘ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਲਦ ਤੋ ਜਲਦ ਐਫ.ਆਰ. ਐਸ. ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾ ਜ਼ੋ ਉਨ੍ਹਾ ਨੂੰ ਨਿਰਵਿਘਨ ਸਕੀਮ ਦਾ ਲਾਭ ਦਿੱਤਾ ਜਾ ਸਕੇ। ਇਸ ਟ੍ਰੇਨਿੰਗ ਵਿੱਚ ਦਵਿੰਦਰ ਕੋਰ, ਅਮਰਜੀਤ ਕੋਰ , ਬਿਮਲਾ ਦੇਵੀ, ਕਮਲੇਸ਼ ਕੁਮਾਰੀ ਸੁਪਰਵਾਈਜ਼ਰਾ ਨੇ ਬਤੌਰ ਰਿਸੋਰਸ ਪਰਸਨ ਦੇ ਤੌਰ ‘ਤੇ ਹਾਜ਼ਰ ਆਗਨਵਾੜੀ ਵਰਕਰਾ ਨੂੰ ਟ੍ਰੇਨਿੰਗ ਕਰਵਾਈ ਗਈ।