ਸਾਇੰਸ ਮੇਲਾ ਰੋਬੋਮਾਨੀਆ ਵਿਚ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਨਵਾਂਸ਼ਹਿਰ - ਬੀਤੇ ਦਿਨੀ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਵੱਲੋਂ 4 ਮਾਰਚ ਤੋਂ 7 ਮਾਰਚ ਤੱਕ ਸਾਇੰਸ ਮੇਲਾ ਰੋਬੋਮਾਨੀਆ ਕਰਵਾਇਆ, ਜਿਸ ਵਿਚ ਹੋਈਆਂ ਵੱਖ ਵੱਖ ਪ੍ਰਤੀਯੋਗਤਾਵਾਂ ਵਿਚੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀਆਂ ਵਿਦਿਆਰਥੀਆਂ ਸੰਜਨਾ, ਮੁਸਕਾਨ, ਇਰਤਿਜ਼ਾ, ਇੰਦਰਪ੍ਰੀਤ ਕੌਰ, ਕ੍ਰਿਤੀ, ਮਹਿਕ ਅਤੇ ਰੁਦਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ, ਆਪਣੇ ਕਾਲਜ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ।

ਇਸ ਸਾਇੰਸ ਮੇਲੇ ਵਿਚ ਸ੍ਰੀ ਰਾਜਦੀਪ ਥਿਡਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ  ਦੀ ਅਗਵਾਈ ਹੇਠ ਪੈਰਾ ਮੈਡੀਕਲ ਕਾਲਜ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ।  ਉਹਨਾਂ ਦੱਸਿਆ ਕਿ ਸਾਇੰਸ ਮੇਲਾ ਰੋਬੋਮੈਨੀਆ ਵਿਚ ਵੱਖ ਵੱਖ ਵਿਦਿਅਕ ਪ੍ਰਤੀਯੋਗਤਾਵਾਂ ਹੋਈਆਂ,  ਜਿਹਨਾਂ ਵਿਚ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਸੰਜਨਾ, ਮੁਸਕਾਨ, ਇਰਤਿਜ਼ਾ, ਇੰਦਰਪ੍ਰੀਤ ਕੌਰ, ਕ੍ਰਿਤੀ, ਮਹਿਕ ਅਤੇ ਰੁਦਲ ਨੇ ਵੱਖ-ਵੱਖ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਅਤੇ ਦੂਜਾ ਸਥਾਨ ਹਾਸਲ  ਮੈਡਲ ਅਤੇ ਨਕਦ ਇਨਾਮ ਜਿਤੇ ਹਨ ।  ਅੱਜ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਹਨਾਂ ਜੇਤੂ ਵਿਦਿਆਰਥੀ ਦਾ ਸਨਮਾਨ ਕੀਤਾ ਅਤੇ  ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਜੇਤੂ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ,  ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬ ਨੂੰ ਵਧਾਈਆਂ ਦਿੱਤੀਆਂ ਹਨ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ, ਮਹਿੰਦਰ ਪਾਲ ਸਿੰਘ ਸੁਪਰਡੈਂਟ,  ਕਾਲਜ ਅਧਿਆਪਕ ਤੇ ਜੇਤੂ  ਵਿਦਿਆਰਥੀ  ਹਾਜ਼ਰ ਸਨ ।