ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਮੋਰਾਂਵਾਲੀ ਵਿਖੇ ਸਰਧਾਂਜਲੀ ਸਮਾਰੋਹ ਦਾ ਆਯੋਜਨ

ਗੜ੍ਹਸ਼ੰਕਰ - ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ (ਰਜਿ) ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਰਾਂਵਾਲੀ ਵਿੱਚ ਭਾਰਤ ਮਾਤਾ ਵਿਦਿਆਵਤੀ ਸਮਾਰਕ ਪਿੰਡ ਮੋਰਾਂਵਾਲੀ ਵਿੱਚ ਇਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਪੰਜਾਬ ਕਿਰਨ ਬਾਲਾ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ, ਮੀਡਿਆ ਸਲਾਹਕਾਰ ਮਨਜੀਤ ਰਾਮ ਹੀਰ, ਬਲਾਕ ਪ੍ਰਧਾਨ ਹਰਪ੍ਰੀਤ ਪਾਰੋਵਾਲ, ਵਾਈਸ ਪ੍ਰਧਾਨ ਜਗਿੰਦਰ ਪਾਲ, ਜੁਆਇੰਟ ਸੈਕਟਰੀ ਸੰਤੋਖ ਸਿੰਘ, ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਉਚੇਚੇ ਤੌਰ ਤੇ ਹਾਜਿਰ ਹੋਏ।

ਗੜ੍ਹਸ਼ੰਕਰ - ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ (ਰਜਿ) ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਮੋਰਾਂਵਾਲੀ ਵਿੱਚ ਭਾਰਤ ਮਾਤਾ ਵਿਦਿਆਵਤੀ ਸਮਾਰਕ ਪਿੰਡ ਮੋਰਾਂਵਾਲੀ ਵਿੱਚ ਇਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਵਾਈਸ  ਪ੍ਰਧਾਨ ਪੰਜਾਬ ਕਿਰਨ ਬਾਲਾ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ, ਮੀਡਿਆ ਸਲਾਹਕਾਰ ਮਨਜੀਤ ਰਾਮ ਹੀਰ, ਬਲਾਕ ਪ੍ਰਧਾਨ ਹਰਪ੍ਰੀਤ  ਪਾਰੋਵਾਲ, ਵਾਈਸ ਪ੍ਰਧਾਨ ਜਗਿੰਦਰ ਪਾਲ, ਜੁਆਇੰਟ ਸੈਕਟਰੀ ਸੰਤੋਖ ਸਿੰਘ, ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਉਚੇਚੇ ਤੌਰ ਤੇ ਹਾਜਿਰ ਹੋਏ। ਇਸ ਮੌਕੇ ਸੁਸਾਇਟੀ ਅਹੁਦੇਦਾਰਾਂ ਵੱਲੋ ਪ੍ਰਬੰਧਕ ਕਮੇਟੀ ਵਲੋਂ ਰਖਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਹਾਜ਼ਿਰੀ ਭਰੀ ਅਤੇ ਉਸ ਤੋਂ ਬਾਅਦ ਭਾਰਤ ਮਾਤਾ ਵਿਦਿਆਵਤੀ ਜੀ ਅਤੇ ਸ਼ਹੀਦ ਭਗਤ ਜੀ ਦੇ ਸਮਾਰਕ ਤੇ ਜਾ ਕੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸਾਡਾ ਦੇਸ਼ ਇਹਨਾਂ ਸ਼ਹੀਦਾਂ ਦਾ ਕਰਜਦਾਰ ਹੈ। ਜਿਹਨਾਂ ਨੇ ਬਹੁਤ ਛੋਟੀ ਉਮਰ ਵਿੱਚ ਫਾਂਸੀ ਦੇ ਰੱਸੇ  ਚੁਮ ਕੇ ਦੇਸ਼ ਨੂੰ ਅਜਾਦ ਕਰਾਉਣ ਵਿੱਚ ਪ੍ਰਮੁੱਖ ਰੋਲ ਅਦਾ ਕੀਤਾ। ਸਾਨੂੰ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲ ਕੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਇਸ ਮੌਕੇ ਮੀਡੀਆ ਇੰਚਾਰਜ ਮਨਜੀਤ ਰਾਮ ਨੇ ਕਿਹਾ ਕਿ ਮੋਰਾਂਵਾਲੀ ਪਿੰਡ ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਹੋਣ ਕਰਕੇ ਇਤਿਹਾਸਿਕ ਪਿੰਡ ਹੈ। ਪਰ ਪਿਛਲੇ ਕਾਫੀ ਸਮੇ ਤੋਂ ਸੂਬਾ ਸਰਕਾਰਾਂ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਇਥੇ ਬਣੇ ਸ਼ਹੀਦਾਂ ਦੇ ਸਮਾਰਕ ਦੀ ਹਾਲਤ ਖਸਤਾ ਹੋ ਗਈ ਹੈ, ਹਰ ਇਲਾਕੇ ਦੇ ਨੁਮਾਇੰਦੇ ਸ਼ਰਧਾਂਜਲੀ ਭੇਂਟ ਕਰਨ ਜਰੂਰ ਆਉਂਦੇ ਨੇ ਪਰ ਇਸ ਬਿਲਡਿੰਗ ਨੂੰ ਅਣਗੌਲਿਆ ਕਰਕੇ ਫਿਰ ਚਲੇ ਜਾਂਦੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਸਮਾਰਕ ਦੇ ਰੱਖ ਰਖਾਵ ਦੇ ਲਈ ਫੰਡ ਜਾਰੀ ਕਰੇ l ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ ਨੇ ਆਏ ਹੋਏ ਸੁਸਾਇਟੀ ਦੇ ਆਹੁਦੇਦਾਰਾਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਕਮਜੋਤ ਕੌਰ ਗੋਲਡ ਮੈਡਲਿਸਟ (ਪਾਵਰ ਲਿਫਟਰ ), ਸੁਨੀਤਾ ਦੇਵੀ ਵਾਈਸ ਚੇਅਰਮੈਨ ਬਲਾਕ ਸੰਮਤੀ, ਭੁਪਿੰਦਰ ਸਿੰਘ ਹੇਅਰ, ਅਮਨਦੀਪ ਰਾਏ, ਪਵਨਦੀਪ ਰਾਏ, ਮਨਜੀਤ ਕੌਰ, ਮਨਜੀਤ ਰਾਮ ਸਰਪੰਚ, ਕਿਰਨ ਬਾਲਾ ਮੋਰਾਂਵਾਲੀ, ਮਨਜੀਤ ਕੌਰ ਐਨ. ਆਰ. ਆਈ. ਹੈਪੀ ਸਾਧੋਵਾਲੀਆ, ਪ੍ਰੀਤ ਪਾਰੋਵਾਲੀਆ, ਇੰਸਪੈਕਟਰ  ਸੰਤੋਖ ਸਿੰਘ, ਲੰਬਰਦਾਰ ਲਖਵਿੰਦਰ ਕੁਮਾਰ,  ਸਕੂਲ ਵਿਦਿਆਰਥੀ ਹੋਰ ਪਤਵੰਤੇ ਹਾਜਿਰ ਸਨ l