
ਰਣਜੋਧ ਸਿੰਘ ਹਡਾਣਾ ਨੇ ਪੀ. ਆਰ. ਟੀ. ਸੀ. ਦੇ ਨਵੇਂ ਐਮ. ਡੀ. ਤੇ ਏ. ਐਮ. ਡੀ. ਦਾ ਕੀਤਾ ਸਵਾਗਤ
ਪਟਿਆਲਾ, 25 ਸਤੰਬਰ - ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮਹਿਕਮੇ ਵਿੱਚ ਨਵੇਂ ਆਏ ਐੱਮ ਡੀ ਬਿਕਰਮਜੀਤ ਸਿਘ ਸ਼ੇਰਗਿੱਲ ਅਤੇ ਏ ਐਮ ਡੀ ਨਵਦੀਪ ਕੁਮਾਰ ਦਾ ਮੁੱਖ ਦਫਤਰ ਵਿਖੇ ਫੁੱਲਾਂ ਦੇ ਗੁੱਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਉਨਾਂ ਨਾਲ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਪਹਿਲਾਂ ਰਹੇ ਐੱਮ ਡੀ ਰਵਿੰਦਰ ਸਿੰਘ, ਡੀ ਸੀ ਐਫ ਏ ਰਾਕੇਸ਼ ਕੁਮਾਰ ਗਰਗ, ਜੀ ਐਮ ਮਨਿੰਦਰਪਾਲ ਸਿੰਘ ਸਿੱਧੂ, ਜੀ ਐਮ ਜਤਿੰਦਰਪਾਲ ਸਿੰਘ ਗਰੇਵਾਲ,
ਪਟਿਆਲਾ, 25 ਸਤੰਬਰ - ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮਹਿਕਮੇ ਵਿੱਚ ਨਵੇਂ ਆਏ ਐੱਮ ਡੀ ਬਿਕਰਮਜੀਤ ਸਿਘ ਸ਼ੇਰਗਿੱਲ ਅਤੇ ਏ ਐਮ ਡੀ ਨਵਦੀਪ ਕੁਮਾਰ ਦਾ ਮੁੱਖ ਦਫਤਰ ਵਿਖੇ ਫੁੱਲਾਂ ਦੇ ਗੁੱਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਉਨਾਂ ਨਾਲ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਪਹਿਲਾਂ ਰਹੇ ਐੱਮ ਡੀ ਰਵਿੰਦਰ ਸਿੰਘ, ਡੀ ਸੀ ਐਫ ਏ ਰਾਕੇਸ਼ ਕੁਮਾਰ ਗਰਗ, ਜੀ ਐਮ ਮਨਿੰਦਰਪਾਲ ਸਿੰਘ ਸਿੱਧੂ, ਜੀ ਐਮ ਜਤਿੰਦਰਪਾਲ ਸਿੰਘ ਗਰੇਵਾਲ, ਜੀ ਐਮ ਅਮਨਵੀਰ ਟਿਵਾਣਾ, ਡਾ. ਹਰਨੇਕ ਸਿੰਘ ਢੋਟ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਰਾਜਾ ਧੰਜੂ ਪ੍ਰਧਾਨ ਬੀ ਸੀ ਵਿੰਗ ਪਟਿਆਲਾ, ਲਾਲੀ ਰਹਿਲ, ਰਮਨਜੋਤ ਸਿੰਘ ਤੇ ਬਿਕਰਮਜੀਤ ਸਿੰਘ ਪੀ.ਏ. ਟੂ ਚੇਅਰਮੈਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਹਡਾਣਾ ਨੇ ਕਿਹਾ ਕਿ ਪੰਜਾਬ ਵਿਚਲੇ ਮਹਿਕਮੇ ਦੇ ਕੰਮਾਂ ਨੂੰ ਹੋਰ ਸੁਖਾਲਾ ਅਤੇ ਲੋਕ ਪੱਖੀ ਬਨਾੳਣ ਲਈ ਨਿਵੇਕਲੇ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਨਵੇਂ ਆਫਿਸਰ ਸਾਹਿਬਾਨਾਂ ਦੇ ਆਉਣ ਨਾਲ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੇ ਸਫਰ ਨੂੰ ਹੋਰ ਬਿਹਤਰ ਬਨਾਉਣ ਲਈ ਨਵੀਆਂ ਬੱਸਾਂ ਪਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਨਵੀਆਂ ਆਧੁਨਿਕ ਬੱਸਾਂ ਦੇ ਆਉਣ ਨਾਲ ਕਈ ਪਿੰਡਾਂ ਦੇ ਬੰਦ ਪਏ ਰੂਟਾਂ ਨੂੰ ਵੀ ਜਲਦ ਚਾਲੂ ਕੀਤਾ ਜਾਵੇਗਾ।
ਹਡਾਣਾ ਨੇ ਕਿਹਾ ਕਿ ਮਹਿਕਮੇ ਦੀ ਆਮਦਨ ਵਿੱਚ ਵਾਧਾ ਕਰਨ ਲਈ ਜਿੱਥੇ ਨਵੀਆਂ ਪੈਣ ਵਾਲੀਆਂ ਬੱਸਾਂ ਸਹਾਈ ਹੋਣਗੀਆਂ ਉਥੇ ਹੀ ਕਈ ਰੂਟਾਂ ਤੇ ਵੱਧ ਸਵਾਰੀ ਹੋਣ ਕਾਰਨ ਆਉਣ ਵਾਲੀਆਂ ਦਿੱਕਤਾਂ ਵੀ ਖਤਮ ਹੋਣਗੀਆਂ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਪਿੱਛੇ ਜਿਹੇ ਪੰਜਾਬ ਐਂਡ ਸਿੰਧ ਬੈਂਕ ਨਾਲ ਕੀਤੀ ਸੰਧੀ ਵੀ ਮੁਲਾਜ਼ਮਾਂ ਵਾਸਤੇ ਵਰਦਾਨ ਸਾਬਤ ਹੋਈ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਨਵੇਂ ਅਫ਼ਸਰਾਂ ਦੇ ਆਉਣ ਨਾਲ ਮਹਿਕਮੇ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਤੇਜ਼ੀ ਆਵੇਗੀ।
