ਮੇਜਰ ਡਾ. ਵਰਿੰਦਰ ਸਿੰਘ ਨੇ ਜੀ ਜੀ ਡੀ ਐਸ ਡੀ ਕਾਲਜ ਖੇੜੀ ਗੁਰਨਾ ਵਿਖੇ ਸੰਭਾਲਿਆ ਪ੍ਰਿੰਸੀਪਲ ਦਾ ਅਹੁਦਾ

ਬੱਦਲ, 25 ਅਪ੍ਰੈਲ: ਬੱਦਲ ਨੇੜਲੇ ਜੀ ਜੀ ਡੀ ਐਸ ਡੀ ਕਾਲਜ ਖੇੜੀ ਗੁਰਨਾ ਵਿਖੇ ਮੇਜਰ ਡਾ. ਵਰਿੰਦਰ ਸਿੰਘ ਨੇ ਕਾਲਜ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾ. ਵਰਿੰਦਰ ਸਿੰਘ ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਐਨ ਸੀ ਸੀ ਅਧਿਕਾਰੀ ਹਨ। ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਸ਼ਾਨਦਾਰ ਕੈਰੀਅਰ ਸਮੇਤ, ਡਾ. ਸਿੰਘ ਅਕਾਦਮਿਕ ਮੁਹਾਰਤ, ਪ੍ਰਸ਼ਾਸਕੀ ਅਨੁਭਵ ਅਤੇ ਵਿਦਿਆਰਥੀ ਵਿਕਾਸ ਪ੍ਰਤੀ ਵਚਨਬੱਧ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੀ ਜੀ ਡੀ ਐਸ ਡੀ ਕਾਲਜ ਟਰੱਸਟ ਵੱਲੋਂ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਕਾਲਜ ਨੂੰ ਤਕਨੀਕੀ ਪੱਧਰ ’ਤੇ ਉੱਚਾ ਚੁੱਕਿਆ ਜਾਵੇਗਾ ਅਤੇ ਬੱਚਿਆਂ ਲਈ ਵੱਖ-ਵੱਖ ਟੈਕਨੀਕਲ ਕੋਰਸ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਗਰੀਬ ਬੱਚਿਆਂ ਦੇ ਲਈ ਸਕਾਲਰਸ਼ਿਪ ਤੇ ਮੌਕੇ ਖੋਲ੍ਹੇ ਜਾਣਗੇ।
ਡਾ. ਸਿੰਘ ਇਸ ਤੋਂ ਪਹਿਲਾਂ ਜੀ ਜੀ ਡੀ ਐਸ ਡੀ ਕਾਲਜ, ਚੰਡੀਗੜ੍ਹ ਵਿੱਚ ਵੀਹ ਸਾਲਾਂ ਤੋਂ ਵੱਧ ਸਮੇਂ ਤੱਕ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਮੌਕੇ ਜੀ ਜੀ ਡੀ ਐਸ ਡੀ ਕਾਲਜ, ਸੈਕਟਰ 32, ਚੰਡੀਗੜ੍ਹ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਵੱਲੋਂ ਕਾਲਜ ਦੇ ਫੈਕਲਟੀ ਮੈਂਬਰਾਂ ਨਾਲ ਸਮੂਲੀਅਤ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਡਾ. ਅਨਿਰੁਧ ਜੋਸ਼ੀ, ਡਾ. ਪੀ. ਕੇ. ਬਜਾਜ, ਡਾ. ਐਸ. ਸੀ. ਵੈਦਿਆ, ਡਾ. ਐਸ. ਕੇ. ਸ਼ਰਮਾ ਅਤੇ ਵਿੱਤ ਸਕੱਤਰ ਜਤਿੰਦਰ ਭਾਟੀਆ ਮੌਜੂਦ ਸਨ।