ਸੰਤ ਬਾਬਾ ਹਰਨਾਮ ਸਿੰਘ ਜੀ ਰੋਡੇ ਵਾਲੇ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਰੰਗਪੁਰ ਵਾਲਿਆਂ ਦੀ ਯਾਦ ਵਿੱਚ ਸਲਾਨਾ ਖੂਨਦਾਨ ਕੈਂਪ, 40 ਤੋਂ ਵੱਧ ਯੂਨਿਟ ਖੂਨਦਾਨ

ਗੜ੍ਹਸ਼ੰਕਰ, 9 ਜ਼ੂਨ- ਸੰਤ ਬਾਬਾ ਹਰਨਾਮ ਸਿੰਘ ਜੀ ਰੋਡੇ ਵਾਲੇ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਰੰਗਪੁਰ ਵਾਲਿਆਂ ਦੀ ਯਾਦ ਵਿੱਚ ਸਲਾਨਾ ਖੂਨਦਾਨ ਕੈਂਪ ਪਿੰਡ ਮੋਇਲਾ ਵਾਹਿਦਪੁਰ ਵਿੱਚ ਲਗਾਇਆ ਗਿਆ।ਗੁਰਦੁਆਰਾ ਮੰਜੀ ਸਾਹਿਬ ਦੇ ਹਾਲ ਵਿੱਚ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ 40 ਤੋਂ ਵੱਧ ਯੂਨਿਟ ਖੂਨਦਾਨ ਕੀਤੇ ਗਏ।ਪ੍ਰਬੰਧਕ ਕਮੇਟੀ ਤੋਂ ਪ੍ਰਧਾਨ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਖੂਨਦਾਨ ਕੈਂਪ ਲਗਾਇਆ ਗਿਆ।ਉਹਨਾਂ ਨੇ ਦੱਸਿਆ ਕਿ ਇਸ 25ਵੇਂ ਖੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਪਹੁੰਚੇ।

ਹਰਪ੍ਰੀਤ ਰਿੰਕੂ ਬੇਦੀ ਨੇ ਸਮੂਹ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹੜੇ ਕਿ ਹਰ ਸਾਲ ਕੈਂਪ ਨੂੰ ਇਸ ਖੂਨਦਾਨ ਕੈਂਪ ਨੂੰ ਸਫਲ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ, ਖੂਨਦਾਨ ਕੈਂਪ ਵਿਚ ਜਥੇਦਾਰ ਇਕਬਾਲ ਸਿੰਘ ਖੇੜਾ, ਪੱਤਰਕਾਰ ਪੰੰਕਜ਼ ਸ਼ੋਰੀ, ਪਰਮਵੀਰ ਸਿੰਘ ਪੰਡੋਰੀ, ਦਵਿੰਦਰ ਸਿੰਘ ਬਾਹੋਵਾਲ, ਸਰਪੰਚ ਜਸਵਿੰਦਰ ਸਿੰਘ, ਸਾਬਕਾ ਸਰਪੰਚ ਗੁਰਨੇਕ ਸਿੰਘ, ਗੁਰਦੀਪ ਸਿੰਘ ਲੰਬੜਦਾਰ, ਕੁਲਵਰਨ ਸਿੰਘ ਪੀਟੀਆਈ, ਕੁਲਵੰਤ ਸਿੰਘ ਮੋਇਲਾ, ਮਨਰਾਜਵੀਰ ਸਿੰਘ, ਕੁਲਰਾਜ ਵੀਰ ਸਿੰਘ, ਸੁਖਵਿੰਦਰ ਸਿੰਘ ਰੁੜਕੀ ਖਾਸ, ਰਣਵੀਰ ਸਿੰਘ ਬੇਦੀ, ਗੁਰਦੀਪ ਸਿੰਘ ਬੇਦੀ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ ਰਾਏ, ਹਰਪ੍ਰੀਤ ਸਿੰਘ ਹੈਪੀ, ਸਿਮਰ ਪ੍ਰਤਾਪ ਸਿੰਘ, ਅਜੇ ਕੁਮਾਰ, ਸੁਰੇਸ਼ ਕੁਮਾਰ, ਅਰਵਿੰਦਰ ਸਿੰਘ ਨੀਟਾ ਤੇ ਸੁਰਿੰਦਰ ਸਿੰਘ ਦਾਰਾਪੁਰੀ, ਪ੍ਰਿੰਸ ਪਦਰਾਣਾ, ਡਾਕਟਰ ਪਰਮਜੀਤ ਸਿੰਘ ਭਰੋਵਾਲ, ਲਖਵੀਰ ਸਿੰਘ ਕਾਲੇਵਾਲ, ਜਸਵਿੰਦਰ ਸਿੰਘ ਲੱਲੀਆ ਸਾਬਕਾ ਸਰਪੰਚ, ਹਰਵਿੰਦਰ ਕੁਮਾਰ ਬਿੱਲਾ, ਭਿੰਦਾ ਰੁੜਕੀ ਖਾਸ, ਹਰਭਜਨ ਸਿੰਘ ਡੀਪੀਆਈ ਵੀ ਪਹੁੰਚੇ।
 ਇਸ ਮੋਕੇ ਪੱਤਰਕਾਰ ਪੰੰਕਜ਼ ਸ਼ੋਰੀ ਨੇ ਕਿਹਾ ਕਿ ਅੱਜ ਬੇਸ਼ੱਕ ਸਾਡੇ ਇਲਾਕੇ ਅੰਦਰ ਕਾਫੀ ਖੂਨਦਾਨ ਕੈਂਪ ਲੱਗ ਰਹੇ ਹਨ। ਪਰ ਜਿਨਾਂ ਸਮਿਆਂ ਵਿੱਚ ਖੂਨਦਾਨ ਕਰਨ ਤੋਂ ਲੋਕ ਆਨਾ ਕਾਨੀ ਕਰਦੇ ਸਨ ਜਾਂ ਥੋੜਾ ਪਾਸਾ ਵੱਟਦੇ ਸਨ ਤਾਂ ਉਹਨਾਂ ਸਮਿਆਂ ਵਿੱਚ ਜੇਕਰ ਖੂਨਦਾਨ ਕਰਨ ਲਈ ਇਲਾਕੇ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਪ੍ਰੇਰਤ ਕੀਤਾ ਤਾਂ ਉਸ ਸ਼ਖਸ਼ੀਅਤ ਦਾ ਨਾਮ ਹੈ ਹਰਪ੍ਰੀਤ ਸਿੰਘ ਰਿੰਕੂ ਬੇਦੀ ਪਿੰਡ ਮੋਇਲਾ ਵਾਹਿਦਪੁਰ, ਪਿਛਲੇ 25 ਸਾਲਾਂ ਤੋਂ ਨਿਰੰਤਰ ਖੂਨਦਾਨ ਕੈਂਪ ਲਗਾ ਕੇ ਆਪਣੀ ਇਹ ਸੇਵਾ ਜਾਰੀ ਰੱਖ ਰਹੇ ਹਨ। ਪਰਮਾਤਮਾ ਇਹਨਾਂ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।