ਪਿੰਡ ਚਾਹਿਲਪੁਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ: ਗਿਆਨੀ ਵਿਜੇ ਸਿੰਘ

ਗੜ੍ਹਸ਼ੰਕਰ, 11 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਪਿੰਡ ਚਾਹਿਲਪੁਰ ਤੋਂ ਬੂਥ ਕਮੇਟੀ ਪ੍ਰਧਾਨ ਗਿਆਨੀ ਵਿਜੇ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਚਾਹਿਲਪੁਰ ਵਿੱਚ ਗੰਦੇ ਪਾਣੀ ਦਾ ਉਚਿਤ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ।ਉਹਨਾਂ ਨੇ ਦੱਸਿਆ ਕਿ ਹਲਕੀ ਜਿਹੀ ਬਰਸਾਤ ਹੋਣ ਦੇ ਵੀ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਖੜ ਜਾਂਦਾ ਹੈ ਤੇ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਜਾਂਦਾ ਹੈ।

ਗੜ੍ਹਸ਼ੰਕਰ, 11 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਪਿੰਡ ਚਾਹਿਲਪੁਰ ਤੋਂ ਬੂਥ ਕਮੇਟੀ ਪ੍ਰਧਾਨ ਗਿਆਨੀ ਵਿਜੇ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਚਾਹਿਲਪੁਰ ਵਿੱਚ ਗੰਦੇ ਪਾਣੀ ਦਾ ਉਚਿਤ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ।ਉਹਨਾਂ ਨੇ ਦੱਸਿਆ ਕਿ ਹਲਕੀ ਜਿਹੀ ਬਰਸਾਤ ਹੋਣ ਦੇ ਵੀ ਪਿੰਡ ਦੀਆਂ ਗਲੀਆਂ ਵਿੱਚ ਪਾਣੀ ਖੜ ਜਾਂਦਾ ਹੈ ਤੇ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਜਾਂਦਾ ਹੈ। ਜਿਸ ਕਾਰਨ ਲੰਘਣ ਵਾਲੇ ਆਮ ਲੋਕਾਂ ਨੂੰ ਬਹੁਤ ਜਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਨੇ ਦੱਸਿਆ ਕਿ ਪਿੰਡ ਦੀਆਂ ਕਈ ਗਲੀਆਂ ਤੇ ਨਾਲੀਆਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਇਹਨਾਂ ਨੂੰ ਵੀ ਨਵੇਂ ਸਿਰੇ ਬਣਾ ਕੇ ਦੇਣ ਦੀ ਤੁਰੰਤ ਲੋੜ ਪੈ ਚੁੱਕੀ ਹੈ, ਇਸ ਲਈ ਸਰਕਾਰ ਨੂੰ ਇਸ ਪਾਸੇ ਵੀ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ।