ਨਿਰਮਲ ਕੁਟੀਆ ਪਿੰਡ ਟੂਟੋਮਜਾਰਾ ਵਿਖੇ 25ਵੇਂ ਮਹਾਨ ਗੁਰਮਤਿ ਸੰਤ ਸਮਾਗਮ ਦੇ ਸਬੰਧ ਵਿੱਚ 41 ਦਿਨਾਂ ਦੇ ਸੁਖਮਨੀ ਸਾਹਿਬ ਅਤੇ ਮੂਲ ਮੰਤਰ ਦੇ ਜਪ ਤਪ ਸਮਾਗਮ 20 ਸਤੰਬਰ ਤੋਂ ਸ਼ੁਰੂ

ਮਾਹਿਲਪੁਰ, 11 ਸਤੰਬਰ - ਨਿਰਮਲ ਕੁਟੀਆ ਟੂਟੋਮਜਾਰਾ ਜਨਮ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਵਿਖੇ 25ਵੇਂ ਮਹਾਨ ਗੁਰਮਤਿ ਸੰਤ ਸਮਾਗਮ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਟੂਟੋਮਜਾਰਾ ਦੀਆਂ ਮਾਈਆਂ, ਬੀਬੀਆਂ ਅਤੇ ਬੱਚੀਆਂ ਵੱਲੋਂ 41 ਦਿਨਾਂ ਦੇ ਸੁਖਮਨੀ ਸਾਹਿਬ ਅਤੇ ਮੂਲ ਮੰਤਰ ਦੇ ਜਪ ਤਪ ਸਮਾਗਮ 20 ਸਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 5 ਵਜੇ ਸ਼ੁਰੂ ਕੀਤੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਕੁਟੀਆ ਟੂਟੋਮਜਾਰਾ ਦੇ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਜੀ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦੀ ਸੰਪੂਰਨਤਾ 30 ਅਕਤੂਬਰ ਦਿਨ ਬੁੱਧਵਾਰ ਦੁਪਹਿਰ 1 ਵਜੇ ਹੋਵੇਗੀ। ਇਸ ਦਿਨ ਸਰਦਾਰ ਹਰਭਜਨ ਸਿੰਘ ਮੁੱਗੋਵਾਲ ਕਨੇਡਾ ਨਿਵਾਸੀ ਦੇ ਸਮੂਹ ਪਰਿਵਾਰ ਵੱਲੋਂ ਛੋਲੇ ਪੂਰੀਆਂ ਦਾ ਲੰਗਰ ਚਲਾਇਆ ਜਾਵੇਗਾ। ਇਸ ਮੌਕੇ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਨੇ ਪਿੰਡ ਟੂਟੋਮਜਾਰਾ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਮਾਈਆਂ, ਬੀਬੀਆਂ ਅਤੇ ਬੱਚੀਆਂ ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਸੁਖਮਨੀ ਸਾਹਿਬ ਅਤੇ ਮੂਲ ਮੰਤਰ ਦੇ ਇਸ ਜਪ- ਤਪ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
 ਉਹਨਾਂ ਕਿਹਾ ਕਿ ਨਿਰਮਲ ਕੁਟੀਆ ਪਿੰਡ ਟੂਟੋਮਜਾਰਾ ਵਿਖੇ ਧੰਨ - ਧੰਨ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ, ਧੰਨ ਧੰਨ ਸੰਤ ਬਾਬਾ ਸਤਿਨਾਮ ਜੀ ਅਤੇ ਬ੍ਰਹਮਲੀਨ ਧੰਨ ਧੰਨ ਬਾਬਾ ਜਗਦੇਵ ਸਿੰਘ ਮੋਨੀ ਜੀ ਸੰਗਤਾਂ ਨੂੰ ਸੇਵਾ -ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦਾ ਸੰਦੇਸ਼ ਦਿੰਦੇ ਰਹੇ। ਜਿਸ ਉੱਤੇ ਚੱਲ ਕੇ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਸੁੱਖਮਈ ਅਤੇ ਸ਼ਾਂਤਮਈ ਜੀਵਨ ਬਤੀਤ ਕਰ ਰਹੀਆਂ ਹਨ।