
ਪੁਲਿਸ ਵਲੋਂ ਲੁੱਟ ਖੋਹ ਕੇਸ ਦਾ ਇੱਕ ਭਗੋੜਾ ਕਾਬੂ
ਮਾਹਿਲਪੁਰ,10 ਸਤੰਬਰ - ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਲੁੱਟ ਖੋਹ ਕੇਸ ਦੇ ਇੱਕ ਭਗੋੜੇ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮੁੱਖੀ ਰਮਨ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਉਕਾਂਰ ਸਿੰਘ ਇੰਚਾਰਜ ਚੌਕੀ ਸੈਲਾ ਖੁਰਦ ਥਾਣਾ ਮਾਹਿਲਪੁਰ ਨੇ ਮੁੱਕਦਮਾ ਨੰਬਰ 232 ਜੋ ਬਰਬਿਆਨ ਬਲਵੀਰ ਸਿੰਘ ਪੁੱਤਰ ਕਰਮ ਚੰਦ ਵਾਸੀ ਟੱਕਾ ਥਾਣਾ ਊਨਾ
ਮਾਹਿਲਪੁਰ,10 ਸਤੰਬਰ - ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਲੁੱਟ ਖੋਹ ਕੇਸ ਦੇ ਇੱਕ ਭਗੋੜੇ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮੁੱਖੀ ਰਮਨ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਉਕਾਂਰ ਸਿੰਘ ਇੰਚਾਰਜ ਚੌਕੀ ਸੈਲਾ ਖੁਰਦ ਥਾਣਾ ਮਾਹਿਲਪੁਰ ਨੇ ਮੁੱਕਦਮਾ ਨੰਬਰ 232 ਜੋ ਬਰਬਿਆਨ ਬਲਵੀਰ ਸਿੰਘ ਪੁੱਤਰ ਕਰਮ ਚੰਦ ਵਾਸੀ ਟੱਕਾ ਥਾਣਾ ਊਨਾ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਦੁਕਾਨ ਨੰਬਰ 30 ਦਾਣਾ ਮੰਡੀ ਪੱਦੀ ਸੂਰਾ ਸਿੰਘ (ਸੈਲਾ ਖੁਰਦ) ਦੇ ਦਰਜ ਰਜਿਸਟਰ ਹੋਇਆ ਸੀ, ਵਿੱਚ ਰਹਿੰਦੇ ਦੋਸ਼ੀ ਵਿਸ਼ਾਲ ਸੇਠੀ ਉਰਫ ਸਰਨਦੀਪ ਉਰਫ ਸ਼ਰਨ ਉਰਫ ਸੁਨਿਆਰਾ ਪੁੱਤਰ ਰਾਮ ਪਾਲ ਵਾਸੀ ਮੇਘੋਵਾਲ ਦੋਆਬਾ ਥਾਣਾ ਮਾਹਿਲਪੁਰ ਨੂੰ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਵਿਸ਼ਾਲ ਸੇਠੀ ਨੂੰ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੋਸ਼ੀ ਵਿਸ਼ਾਲ ਸੇਠੀ ਉਕਤ ਪਾਸੋ ਮੁਕੱਦਮਾ ਉਕਤ ਬਾਰੇ ਅਤੇ ਇਸ ਵੱਲੋ ਅਜਿਹੀਆ ਹੋਰ ਕੀਤੀਆ ਲੁੱਟਾ ਖੋਹਾ ਦੀਆ ਵਾਰਦਾਤਾ ਬਾਰੇ ਪੁਛਗਿੱਛ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
