
ਮੰਚ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਕੌਰ ਸਰਨਾ ਜੀ ਦੀ ਅਗਵਾਈ ਵਿੱਚ ਉਲੀਕੇ ਗਏ ਪ੍ਰੋਗਰਾਮ
ਲੁਧਿਆਣਾ - ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਮੰਚ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਕੌਰ ਸਰਨਾ ਜੀ ਦੇ ਉੱਧਮ ਸਦਕਾ ਪੰਜਾਬ ਯੂਨਿਵਰਸਟੀ ਵਿਖੇ ਮਹੀਨਾਵਾਰ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਉਚੇਚੇ ਤੌਰ ਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸੰਸਥਾਪਕ ਰਸ਼ਪਿੰਦਰ ਕੌਰ ਗਿੱਲ ਵੀ ਪਹੁੰਚੇ। ਲੁਧਿਆਣਾ ਸ਼ਹਿਰ ਤੋਂ ਜੁੜੇ ਇਸ ਮੰਚ ਨਾਲ ਮੈਂਬਰ ਪ੍ਰਭਜੋਤ ਸਿੰਘ, ਵਕੀਲ ਤ੍ਰਿਪਤਾ ਅਤੇ ਕੁਲਦੀਪ ਕੌਰ ਵੀ ਪਹੁੰਚੇ। ਇਸ ਮੀਟਿੰਗ ਵਿੱਚ ਗਹਿਰੀ ਵਿਚਾਰ ਚਰਚਾ ਤੋਂ ਬਾਦ ਮੰਚ ਦੇ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਅਮਨਦੀਪ ਕੌਰ ਸਰਨਾ ਨੇ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਸਾਰੇ ਮੈਂਬਰਾਂ ਦੀ ਡਿਊਟੀ ਲਗਾਈ ਕਿ ਕਿਸ ਤਰਾਂ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਸ਼ਹਿਰ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਕਵਿਤਾ ਅਤੇ ਕਹਾਣੀ ਮੁਕਾਬਲੇ ਕਰਵਾਏ ਜਾਣਗੇ।
ਲੁਧਿਆਣਾ - ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਮੰਚ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਕੌਰ ਸਰਨਾ ਜੀ ਦੇ ਉੱਧਮ ਸਦਕਾ ਪੰਜਾਬ ਯੂਨਿਵਰਸਟੀ ਵਿਖੇ ਮਹੀਨਾਵਾਰ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਉਚੇਚੇ ਤੌਰ ਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸੰਸਥਾਪਕ ਰਸ਼ਪਿੰਦਰ ਕੌਰ ਗਿੱਲ ਵੀ ਪਹੁੰਚੇ। ਲੁਧਿਆਣਾ ਸ਼ਹਿਰ ਤੋਂ ਜੁੜੇ ਇਸ ਮੰਚ ਨਾਲ ਮੈਂਬਰ ਪ੍ਰਭਜੋਤ ਸਿੰਘ, ਵਕੀਲ ਤ੍ਰਿਪਤਾ ਅਤੇ ਕੁਲਦੀਪ ਕੌਰ ਵੀ ਪਹੁੰਚੇ। ਇਸ ਮੀਟਿੰਗ ਵਿੱਚ ਗਹਿਰੀ ਵਿਚਾਰ ਚਰਚਾ ਤੋਂ ਬਾਦ ਮੰਚ ਦੇ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਅਮਨਦੀਪ ਕੌਰ ਸਰਨਾ ਨੇ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਸਾਰੇ ਮੈਂਬਰਾਂ ਦੀ ਡਿਊਟੀ ਲਗਾਈ ਕਿ ਕਿਸ ਤਰਾਂ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਸ਼ਹਿਰ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਕਵਿਤਾ ਅਤੇ ਕਹਾਣੀ ਮੁਕਾਬਲੇ ਕਰਵਾਏ ਜਾਣਗੇ। ਤਾਂ ਜੋ ਕਿ ਨੋਜਵਾਨ ਪੀੜੀ ਨੂੰ ਵੀ ਸਾਹਿਤ ਨਾਲ ਜੋੜਿਆ ਜਾ ਸਕੇ। ਵਕੀਲ ਤ੍ਰਿਪਤਾ ਨੇ ਜਿੰਮੇਵਾਰੀ ਚੁੱਕੀ ਕਿ ਉਹ ਲੁਧਿਆਣਾ ਸ਼ਹਿਰ ਦੇ ਲੇਖਕਾਂ ਨੂੰ ਲੈ ਕੇ ਇੱਕ ਸਾਂਝਾਂ ਕਹਾਣੀ ਸੰਗ੍ਰਿਹ ਕਿਤਾਬ ਛਾਪਣਗੇ। ਕੁਲਦੀਪ ਕੌਰ ਨੇ ਜਿੰਮੇਵਾਰੀ ਲਈ ਕਿ ਉਹ ਲੁਧਿਆਣਾ ਸ਼ਹਿਰ ਵਿੱਚ 10 ਦਿਨ ਦਾ ਬੱਚਿਆਂ ਲਈ ਗੁਰਬਾਣੀ ਸਿੱਖਿਆ ਦਾ ਸੈਮੀਨਾਰ ਲਗਾਉਣਗੇ। ਤਾਂ ਜੋ ਕਿ ਸ਼ਹਿਰੀ ਬੱਚੇ ਸ਼ੁੱਧ ਗੁਰਬਾਣੀ ਦਾ ਉਚਾਰਨ ਅਤੇ ਗੋਰਵਮਈ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ। ਪ੍ਰਭਜੋਤ ਸਿੰਘ ਨੇ ਜਿੰਮੇਵਾਰੀ ਚੁੱਕੀ ਹੈ ਕਿ ਉਹ ਲੁਧਿਆਣਾ ਸ਼ਹਿਰ ਵਿੱਚ ਸਕੂਲਾਂ ਕਾਲਜਾਂ ਵਿੱਚ ਕਿਤਾਬਾਂ ਦਾ ਮੇਲਾ ਲਗਾਉਣਗੇ। ਨੋਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਣ ਦੀ ਕੋਸ਼ਸ਼ ਲੁਧਿਆਣਾ ਸ਼ਹਿਰ ਦੀ ਇਕਾਈ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਕੀਤੀ ਜਾਂ ਰਹੀ ਹੈ। ਲੁਧਿਆਣਾ ਸ਼ਹਿਰ ਦੀ ਟੀਮ ਸ਼ਹਿਰੀ ਪ੍ਰਧਾਨ ਅਮਨਦੀਪ ਕੌਰ ਸਰਨਾ ਦੀ ਅਗਵਾਈ ਹੇਠ ਬਹੁਤ ਜਲਦ ਸਕੂਲਾਂ ਨਾਲ ਸੰਪਰਕ ਕਰਨ ਜਾ ਰਹੇ ਹਨ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਸਭ ਨਵੇਂ ਲੇਖਕਾਂ ਦੀਆਂ ਕਿਤਾਬਾਂ ਦਾ ਲੋਕ ਅਰਪਣ ਸਮਾਗਮ ਅਤੇ ਕਿਤਾਬ ਚਰਚਾ ਸਮਾਗਮ ਵੀ ਕਰਵਾਉਣ ਜਾ ਰਹੇ ਹਨ। ਵਿਚਾਰ ਚਰਚਾ ਤੋਂ ਬਾਦ ਪਹੁੰਚੀਆਂ ਸਭ ਅਦਬੀ ਸ਼ਖਸਿਅਤਾਂ ਨੇ ਆਪਣੀਆਂ ਰਚਨਾਵਾਂ ਅਤੇ ਗੀਤ ਸੁਣਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸੰਸ਼ਥਾਪਕ ਰਸ਼ਪਿੰਦਰ ਕੌਰ ਗਿੱਲ ਨੇ ਲੁਧਿਆਣਾ ਦੀ ਸਾਰੀ ਟੀਮ ਦੀ ਹੌਂਸਲਾ ਅਫਜਾਈ ਕਰਦੇ ਹੋਏ ਸਾਰੇ ਮੈਂਬਰਾਂ ਤੇ ਵਿਸ਼ਵਾਸ ਜਤਾਇਆ ਕਿ ਸਾਰੇ ਮੈਂਬਰ ਮਿਲ ਕੇ ਲੁਧਿਆਣਾ ਸ਼ਹਿਰ ਵਿੱਚ ਹਰ ਮਹੀਨੇ ਮੰਚ ਵੱਲੋਂ ਇੱਕ ਕਾਰਵਾਈ ਸਾਹਿਤ ਦੇ ਖੇਤਰ ਵਿੱਚ ਜ਼ਰੂਰ ਪਾਉਣ। ਜਿਸ ਨਾਲ ਪੰਜਾਬੀ ਬੋਲੀ ਦਾ, ਪੰਜਾਬੀ ਸਾਹਿਤ ਦਾ ਅਤੇ ਗੁਰਬਾਣੀ ਦਾ ਮਿਆਰ ਹਮੇਸ਼ਾ ਸਿਰਮੌਰ ਬਣਿਆ ਰਹੇ। ਜਿਸ ਨਾਲ ਅੱਜ ਦੇ ਸਮਾਜ ਵਿੱਚ ਜੋ ਪਰਿਵਾਰ ਅਤੇ ਬੱਚੇ ਪੰਜਾਬੀ ਤੋਂ ਅਤੇ ਗੁਰਬਾਣੀ ਤੋਂ ਟੁੱਟ ਚੁੱਕੇ ਹਨ। ਉਨਾਂ ਨੂੰ ਬਾਂਹ ਫੜ ਕੇ ਮੁੜ ਪੰਜਾਬ ਦੇ ਗੌਰਵਮਈ ਵਿਰਸੇ ਨਾਲ ਜੋੜਿਆ ਜਾ ਸਕੇ। ਮੰਚ ਦੇ ਸੰਸਥਾਪਕ ਰਸ਼ਪਿੰਦਰ ਕੌਰ ਗਿੱਲ ਨੇ ਕਿਹਾ ਕਿ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਸਭ ਨਵੇਂ ਲੇਖਕਾਂ ਨੂੰ ਇਹ ਮੰਚ ਦੇ ਰਿਹਾ ਹੈ ਜਿਸ ਰਾਹੀਂ ਸਭ ਨਵੇਂ ਲੇਖਕ ਸਾਹਿਤ ਦੇ ਖੇਤਰ ਦੇ ਨਾਲ ਨਾਲ ਸਮਾਜਿਕ ਪੱਧਰ ਤੇ ਆਪਣਾ ਯੋਗਦਾਨ ਪਾਉਂਦੇ ਹੋਏ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਸਕਣ।
