ਡੇਰਾ ਸੰਤਪੁਰੀ ਪਿੰਡ ਮਹਿਦੂਦ ਵਿਖੇ ਸਤਸੰਗ ਭਵਨ ਵਿੱਚ ਇੰਟਰਲੋਕ ਲਾਉਣ ਦੀਆਂ ਤਿਆਰੀਆਂ ਦਾ ਕੰਮ ਸ਼ੁਰੂ
ਮਾਹਿਲਪੁਰ, 4 ਸਤੰਬਰ - ਜੇਜੋ ਦੁਆਬਾ - ਗੜਸ਼ੰਕਰ ਮੁੱਖ ਮਾਰਗ ਤੇ ਸਥਿਤ ਪਿੰਡ ਮਹਿਦੂਦ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਆਸਥਾ ਦੇ ਪ੍ਰਤੀਕ ਡੇਰਾ ਸੰਤਪੁਰੀ ਵਿਖੇ ਬਣੇ ਵਿਸ਼ਾਲ ਸਤਿਸੰਗ ਭਵਨ ਵਿਖੇ ਇੰਟਰਲੋਕ ਲਾਉਣ ਦੀ ਤਿਆਰੀ ਦਾ ਕੰਮ ਜ਼ੋਰਾਂ ਤੇ ਸ਼ੁਰੂ ਹੋ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੰਚਾਲਕ ਸੰਤ ਬਾਬਾ ਸਤਨਾਮ ਦਾਸ ਜੀ ਨੇ ਦੱਸਿਆ ਕਿ ਇੰਟਰਲੋਕ ਲਗਾਉਣ ਲਈ ਥੱਲੇ ਜਮੀਨ ਬਿਲਕੁਲ ਪੱਧਰੀ ਕਰਕੇ ਭਰਤੀ ਪਾ ਦਿੱਤੀ ਗਈ ਹੈ । ਹੁਣ ਇੰਟਰਲੋਕ ਲਾਉਣ ਦੀ ਬਿਲਕੁਲ ਤਿਆਰੀ ਹੈ ।

ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਡੇਰੇ ਵਿਖੇ ਚੱਲ ਰਹੇ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਹੱਥੀ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣ । ਉਹਨਾਂ ਇਲਾਕੇ ਦੇ ਰਾਜ ਮਿਸਤਰੀਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਸਮਾਂ ਕੱਢਕੇ ਇਸ ਕਾਰਜ ਵਿੱਚ ਆਪਣਾ ਸਹਿਯੋਗ ਕਰਨ । ਵਰਨਣ ਯੋਗ ਹੈ ਕਿ ਡੇਰਾ ਸੰਤਪੁਰੀ ਮਹਿਦੂਦ ਵਿਖੇ ਜਿੱਥੇ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਸਮੇਂ - ਸਮੇਂ ਤੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ। ਉਸਦੇ ਨਾਲ ਹੀ ਇਸ ਅਸਥਾਨ ਤੇ ਮੁਫਤ ਮੈਡੀਕਲ ਕੈਂਪ ਅਤੇ ਅਨੇਕਾਂ ਹੋਰ ਸਮਾਜ ਭਲਾਈ ਦੇ ਕਾਰਜਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ ।
ਸੰਤ ਬਾਬਾ ਸਤਨਾਮ ਦਾਸ ਜੀ ਆਪਣੀ ਰਸਭਿੰਨੀ ਤੇ ਮਿੱਠੀ ਆਵਾਜ਼ ਰਾਹੀ ਸੰਤਾਂ ਮਹਾਂਪੁਰਸ਼ਾਂ ਦੇ ਵੱਲੋਂ ਦਰਸਾਏ ਮਾਰਗ ਦਾ ਕਥਾ ਕੀਰਤਨ ਰਾਹੀਂ ਉਪਦੇਸ਼ ਦੇ ਕੇ ਸੰਗਤਾਂ ਨੂੰ ਸਚਿਆਈ ਦੇ ਮਾਰਗ ਨਾਲ ਜੋੜ ਰਹੇ ਹਨ। ਡੇਰਾ ਸੰਤਪੁਰੀ ਮਹਿਦੂਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਦਾ ਪ੍ਰਤੀਕ ਹੈ । ਜਿੱਥੇ ਹਰ ਸਮੇਂ ਸੰਗਤਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਤੇ ਗੁਰੂ ਕੇ ਲੰਗਰ ਚਲਦੇ ਰਹਿੰਦੇ ਹਨ ।