ਪੇਪਰਾਂ ਦੇ ਤਿਆਰੀ ਦੇ ਦਿਨਾਂ ਵਿੱਚ ਬਿਜਨੈੱਸ ਬਲਾਸਟਰ ਦੇ ਮੇਲਿਆਂ, ਪ੍ਰਦਰਸ਼ਨੀਆ ਅਤੇ ਅਪਾਰ ਆਈ ਡੀਜ਼ ਦੇ ਕੰਮਾਂ ਵਿਚ ਵਿਦਿਆਰਥੀਆ ਤੇ ਅਧਿਆਪਕਾਂ ਨੂੰ ਉਲਝਾਉਣਾ ਸਿਖਿਆ ਨਾਲ ਖਿਲਵਾੜ- ਡੀ.ਟੀ.ਐੱਫ
ਗੜਸ਼ੰਕਰ,17 ਜਨਵਰੀ- ਇਹਨਾਂ ਦਿਨਾਂ ਵਿੱਚ ਜਦੋਂ ਵਿਦਿਆਰਥੀ ਦੇ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਚੱਲ ਰਹੀ ਹੈ ਉਸ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰਦਰਸ਼ਨੀਆਂ, ਬਿਜਨਸ ਬਲੈਸਟਰ ਦੇ ਮੇਲਿਆਂ ਅਤੇ ਆਧਾਰ ਆਈ ਡੀਜ਼ ਵਰਗੇ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣਾ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ ਵੱਡਾ ਖਿਲਵਾੜ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਆਗੂਆਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਇੰਦਰਸੁਖਦੀਪ ਸਿੰਘ ਓਡਰਾ, ਮਨਜੀਤ ਸਿੰਘ ਦਸੂਹਾ ਆਦਿ ਨੇ ਕਿਹਾ ਕਿ ਜਨਵਰੀ ਫਰਵਰੀ ਦੇ ਮਹੀਨੇ ਵਿਦਿਆਰਥੀ ਅਤੇ ਅਧਿਆਪਕਾਂ ਲਈ ਅਹਿਮ ਹੁੰਦੇ ਹਨ ਇਹਨਾਂ ਦਿਨਾਂ ਵਿੱਚ ਵਿਦਿਆਰਥੀ ਅਤੇ ਅਧਿਆਪਕਾਂ ਨੇ ਪੂਰੇ ਸਾਲ ਦੀ ਕੀਤੀ ਹੋਈ ਮਿਹਨਤ ਨੂੰ ਦੁਹਰਾਹੀ ਕਰਕੇ ਸਲਾਨਾ ਪੇਪਰਾਂ ਦੀ ਤਿਆਰੀ ਕਰਨੀ ਹੁੰਦੀ ਹੈ|
ਪਰ ਸਿੱਖਿਆ ਵਿਭਾਗ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰਦਰਸ਼ਨੀਆਂ ਅਤੇ ਬਿਜਨੇਸ ਬਲਾਸਟਰ ਦੇ ਮੇਲੇ ਲਵਾ ਕੇ ਬੱਚਿਆਂ ਦੇ ਅਹਿਮ ਦਿਨਾਂ ਵਿੱਚ ਉਹਨਾ ਨੂੰ ਉਲਝਾ ਕੇ ਸਿਖਿਆ ਨਾਲ ਖਿਲਵਾੜ ਕਰ ਰਹੀ ਹੈ ਅਤੇ ਅਧਿਆਪਕਾਂ ਦੇ ਉੱਪਰ ਅਪਾਰ ਆਈ. ਡੀਆਂ ਦੇ ਕੰਮ ਨੂੰ ਸੌ ਪ੍ਰਤੀਸ਼ਤ ਪੂਰਾ ਕਰਨ ਦਾ ਬੇਲੋੜਾ ਦਬਾਅ ਬਣਾ ਰਹੀ ਹੈ।
ਉਹਨਾਂ ਮੰਗ ਕੀਤੀ ਇਹਨਾਂ ਗੈਰ ਵਿਦਿਅਕ ਕੰਮਾਂ ਨੂੰ ਬੰਦ ਕੀਤਾ ਜਾਵੇ ਅਤੇ ਇਸ ਸਮੇਂ ਬੇਲੋੜੀਆਂ ਕਿਰਿਆਵਾਂ ਅਤੇ ਮੇਲਿਆਂ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਦਿੱਤਾ ਜਾਵੇ।