ਏਕ ਨੂਰ ਸੰਸਥਾ ਪਠਲਾਵਾ ਦੇ ਅਹੁਦੇਦਾਰਾਂ ਦਾ ਕਾਲਜ ਪੁੱਜਣ ‘ਤੇ ਸਨਮਾਨ ਕੀਤਾ

ਮਾਹਿਲਪੁਰ, 24 ਅਗਸਤ:- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਏ ਸੰਖੇਪ ਸਮਾਰੋਹ ਮੌਕੇ ਸਮਾਜ ਭਲਾਈ ਦੇ ਵੱਖ ਵੱਖ ਖੇਤਰਾਂ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੀ ਸੰਸਥਾ ਏਕ ਨੂਰ ਸੰਸਥਾ (ਪਠਲਾਵਾ) ਦੇ ਅਹੁਦੇਦਾਰਾਂ ਦਾ ਕਾਲਜ ਪੁੱਜਣ ‘ਤੇ ਪਿ੍ਰੰ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰੀ ਨੇ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ 1946 ਤੋਂ ਇਲਾਕੇ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੀ ਸੰਸਥਾ ਹੈ ਜਿੱਥੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਮੌਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਫਸੀਲ ਵੀ ਸਾਂਝੀ ਕੀਤੀ। ਇਸ ਮੌਕੇ  ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸੰਸਥਾ ਦੇ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਕਾਲਜ ਵਿੱਚ ਚੱਲ ਰਹੇ ਰਵਾਇਤੀ ਅਤੇ ਨਵੇਂ ਸ਼ੁਰੂ ਕੀਤੇ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। 
ਇਸ ਮੌਕੇ ਪ੍ਰਬੰਧਕਾਂ ਵੱਲੋਂ ਏਕ ਨੂਰ ਸੰਸਥਾ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰੀ, ਉੱਪ ਪ੍ਰਧਾਨ ਬਲਵੀਰ ਸਿੰਘ, ਸੀਨੀਅਰ ਉੱਪ ਪ੍ਰਧਾਨ ਤਰਲੋਚਨ ਸਿੰਘ, ਉੱਪ ਚੇਅਰਮੈਨ ਬਲਵੀਰ ਸਿੰਘ, ਵਿੱਤ ਸਕੱਤਰ ਆਤਮਾ ਸਿੰਘ ਸੂਰਾਪੁਰ ਸਮੇਤ ਕਾਲਜ ਦੇ ਸਟਾਫ ਮੈਂਬਰਾਂ ਵਿੱਚ ਡਾ. ਰਾਜ ਕੁਮਾਰ, ਡਾ. ਜੇ ਬੀ ਸੇਖੋਂ, ਫੁੱਟਬਾਲ ਕੋਚ ਚਰਨਜੀਤ ਕੁਮਾਰ ਵੀ ਹਾਜ਼ਰ ਸਨ।