ਮਿਡ-ਡੇਅ-ਮੀਲ ਵਰਕਰ ਯੂਨੀਅਨ ਨੇਂ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ।

ਹੁਸ਼ਿਆਰਪੁਰ- ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਵਰਕਰਾਂ ਨਾਲ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਦੇ ਸਵਾ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਵਰਕਰਾਂ ਦੇ ਮਾਣਭੱਤੇ ਵਿੱਚ ਇੱਕ ਪੈਸੇ ਦੀ ਉਜਰਤ ਦਾ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ 2025 ਦੇ ਬਜਟ ਵਿੱਚ ਇਨ੍ਹਾਂ ਦੀ ਤਨਖਾਹ ਵਧਾਉਣ ਸਬੰਧੀ ਬਜਟ ਦਾ ਕੋਈ ਜਿਕਰ ਕੀਤਾ। ਇਹ ਵਰਕਰ ਪਿਛਲੇ ਚਾਰ ਸਾਲਾਂ ਤੋਂ ਤਿੰਨ ਹਜਾਰ ਰੁਪਏ ਮਾਣਭੱਤੇ ਤੇ ਕੰਮ ਕਰਨ ਲਈ ਮਜਬੂਰ ਹਨ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਿਡ-ਡੇਅ-ਮੀਲ ਵਰਕਰਾਂ ਵਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੀ ਅਗਵਾਈ ਵਿੱਚ ਮਿਡ-ਡੇਅ-ਮੀਲ ਵਰਕਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਖੜੌਦੀ, ਬਲਾਕ ਕੋਟ ਫਤੂਹੀ ਦੇ ਪ੍ਰਧਾਨ ਅਮਰਵੀਰ ਕੌਰ ਅਤੇ ਨਰਿੰਦਰ ਅਜਨੋਹਾ ਨੇ ਸਥਾਨਕ ਮੇਨ ਬਿਸਤ-ਦੁਆਬ ਨਹਿਰ ਚੌਂਕ ਨੇੜੇ ਰਾਣਾ ਬੇਕਰੀ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਮੌਕੇ ਕੀਤਾ।
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਹਨਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ, ਵਰਦੀ, ਸਿਹਤ ਬੀਮਾ ਅਤੇ ਕਈ ਹੋਰ ਹੱਕੀ ਅਤੇ ਜਾਇਜ ਮੰਗਾਂ ਲਾਗੂ ਕਰੇ।ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੁਲਵੀਰ ਕੌਰ, ਪ੍ਰਦੀਪ ਕੌਰ, ਬਲਜੀਤ ਕੌਰ, ਸਰਬਜੀਤ ਕੌਰ, ਸੰਯੋਗਤਾ, ਦਰਸ਼ਨ ਕੌਰ, ਕਮਲੇਸ਼ ਰਾਣੀ, ਜਸਵਿੰਦਰ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਸੁਰਜੀਤ ਕੌਰ, ਰਾਜ ਰਾਣੀ, ਜਸਵੀਰ ਕੌਰ, ਮੀਨਾ, ਅਨੀਤਾ ਦੇਵੀ, ਸਤਵੀਰ ਕੌਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਕੌਸ਼ਲਿਆ ਦੇਵੀ, ਸ਼ਾਮ ਸੁੰਦਰ ਕਪੂਰ,ਮਲਕੀਅਤ ਸਿੰਘ ਬਾਹੋਵਾਲ, ਹਰਭਜਨ ਸਿੰਘ, ਸਗਲੀ ਰਾਮ, ਸੋਹਣ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਚੰਦ, ਕਸ਼ਮੀਰ ਸਿੰਘ, ਵਰਿੰਦਰ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਫੈਡਰੇਸ਼ਨ ਆਗੂ ਅਤੇ ਮਿਡ-ਡੇਅ-ਮੀਲ ਵਰਕਰ ਹਾਜ਼ਰ ਸਨ।