ਸੀ ਪੀ ਓ ਗੁਰਦੇਵ ਸਿੰਘ ਦਾ ਲਲਤੋਂ ਕਲਾਂ ਵਿਖੇ ਸਨਮਾਨ
ਲੁਧਿਆਣਾ - ਪੰਜਾਬ ਸਰਕਾਰ ਦੀਆਂ ਸਿਫਾਰਿਸ਼ਾਂ ਤੇ ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਵਲੋਂ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਹੈੱਡ ਕਲਰਕ ਸੀ ਪੀ ਓ ਗੁਰਦੇਵ ਸਿੰਘ ਨੂੰ ਰਾਸ਼ਟਰਪਤੀ ਐਵਾਰਡ ਦੇਣ ਲਈ ਚੁਣਿਆ ਗਿਆ ਹੈ।

ਸਮਾਜ ਸੇਵਾ ਨੂੰ ਸਮਰਪਿਤ ਸ਼ਖਸੀਅਤ ਗੁਰਦੇਵ ਸਿੰਘ ਹੈਡ ਕਲਰਕ ਸੀ ਪੀ ਓ ਲੁਧਿਆਣਾ ਨੂੰ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ ਕੀਤੇ ਜਾਣ ਦੀ ਖੁਸ਼ੀ 'ਚ ਲਲਤੋਂ ਕਲਾਂ ਵਿਖੇ ਸੂਬੇਦਾਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਵੱਲੋਂ ਗੁਰਦੇਵ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਮਾਸਟਰ ਮਨਜੀਤ ਸਿੰਘ ਲਲਤੋਂ, ਬਿੱਕਰ ਸਿੰਘ ਨੱਤ ਕਬੱਡੀ ਖਿਡਾਰੀ, ਬਿੰਦਰ ਰਣੀਆ, ਮਲਜਿੰਦਰ ਰਾਣਾ, ਸਾਹਿਬਜੀਤ ਸਿੰਘ ਗਰੇਵਾਲ, ਹਰਵਿੰਦਰ ਸਿੰਘ ਗੋਲਡੀ ਝਾਂਡੇ, ਇਕਬਾਲ ਸਿੰਘ ਰੂਪਾ, ਦਲੀਪ ਸਿੰਘ, ਬਲਵੀਰ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ, ਗਰਜੰਟ ਸਿੰਘ, ਹਰਚਰਨ ਕਮਲ, ਗੁਰਮੀਤ ਸਿੰਘ, ਡਾਕਟਰ ਨਿਰਮਲਜੀਤ ਸਿੰਘ ਆਦਿ ਹਾਜ਼ਰ ਸਨ।