ਖ਼ਾਲਸਾ ਕਾਲਜ ’ਚ ‘ਵਰਿਕਸ਼ ਰਕਸ਼ਾ ਬੰਧਨ’ ਮਨਾਇਆ

ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਐੱਸ.ਈ.ਐੱਸ.ਆਰ.ਈ.ਸੀ. ਅਤੇ ਐੱਨ.ਐੱਸ.ਐੱਸ. ਯੂਨਿਟ ਵਲੋਂ ‘ਨੈਸ਼ਨਲ ਐਜ਼ੂਟਰੱਸਟ ਆਫ਼ ਇੰਡੀਆ’ ਦੇ ਸਹਿਯੋਗ ਨਾਲ ‘ਵਰਿਕਸ਼ ਰਕਸ਼ਾ ਬੰਧਨ’ ਮਨਾਇਆ ਗਿਆ। ਇਸ ਦੌਰਾਨ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲਕੇ ਵਾਤਾਵਰਣ ਦੀ ਸੰਭਾਲ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਲੈਂਦਿਆਂ ਕਾਲਜ ਕੈਂਪਸ, ਆਪਣੇ ਪਿੰਡਾਂ ਦੇ ਰੁੱਖਾਂ ਨੂੰ ਭਾਵਨਾਤਮਕ ਗਲਵਕੜੀ ਦੀ ਰੱਖੜੀ ਬੰਨ੍ਹਦੇ ਹੋਏ ਵਾਤਾਵਰਣ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸਤੋਂ ਇਲਾਵਾ ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੇ-ਆਪਣੇ ਪਿੰਡਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾਤਾਂ ਜੋ ਆਉਣ ਵਾਲੇ ਸਮਾਜ ਨੂੰ ਸਿਹਤਮੰਦ ਵਾਤਾਵਰਣ ਦਿੱਤਾ ਜਾ ਸਕੇ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਐੱਸ.ਈ.ਐੱਸ.ਆਰ.ਈ.ਸੀ. ਦੇ ਕੋਆਰਡੀਨੇਟਰ ਡਾ. ਮਨਬੀਰ ਕੌਰ ਨੂੰ ਵਾਤਾਵਰਣ ਪ੍ਰਤੀ ਵਿਦਿਆਰਥੀਆਂ, ਵਲੰਟੀਅਰਾਂ ਅਤੇ ਸਮਾਜ ਨੂੰ ਭਾਵਨਾਤਮਕ ਤੌਰ ’ਤੇ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।