
ਐਨ ਕੇ ਸੀ ਪਬਲਿਕ ਹਾਈ ਸਕੂਲ ਅੱਡਾ ਸਤਨੌਰ ਦਾ ਟੂਰ ਰਵਾਨਾ
ਗੜ੍ਹਸ਼ੰਕਰ - ਨੰਬਰਦਾਰ ਕਰਮ ਚੰਦ ਪਬਲਿਕ ਹਾਈ ਸਕੂਲ ਅੱਡਾ ਸਤਨੌਰ ਵਲੋਂ ਸਕੂਲੀ ਬੱਚਿਆਂ ਦਾ ਟੂਰ ਰਵਾਨਾ l
ਗੜ੍ਹਸ਼ੰਕਰ - ਨੰਬਰਦਾਰ ਕਰਮ ਚੰਦ ਪਬਲਿਕ ਹਾਈ ਸਕੂਲ ਅੱਡਾ ਸਤਨੌਰ ਵਲੋਂ ਸਕੂਲੀ ਬੱਚਿਆਂ ਦਾ ਟੂਰ ਰਵਾਨਾ l ਇਸ ਮੌਕੇ ਪ੍ਰਿੰਸੀਪਲ ਸੁਰਜੀਤ ਕੁਮਾਰ ਵਲੋਂ ਗੱਲਬਾਤ ਦੌਰਾਨ ਦੱਸਿਆ ਕਿ ਛੇਵੀਂ ਜਮਾਤ ਤੋੰ ਦਸਵੀਂ ਜਮਾਤ ਦੇ ਬੱਚਿਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ, ਜ਼ਿਲਿਆਂ ਵਾਲਾ ਬਾਗ ਅਤੇ ਸ਼ਾਮ ਵੇਲੇ ਪਰੇਡ ਦੇਖਣ ਲਈ ਬੱਚਿਆਂ ਨੂੰ ਬਾਹਗਾ ਬਾਰਡਰ ਤੇ ਲਿਜਾਇਆ ਜਾਵੇਗਾ l ਜਿੱਥੋਂ ਕਿ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ l ਇਸ ਮੌਕੇ ਸਕੂਲ ਸਟਾਫ ਅਤੇ ਬੱਚੇ ਹਾਜ਼ਰ ਸਨ l
