
ਅਯੋਧਿਆ ਵਿਖੇ ਸ੍ਰੀ ਰਾਮ ਲੱਲਾ ਜੀ ਦੀ ਹੋਈ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਹੋਇਆ ਸਮਾਗਮ
ਮਾਹਿਲਪੁਰ- ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਮਾਤਾ ਕਲਿਆਣੀ ਮੰਦਰ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਵੱਲੋਂ ਮੰਦਰ ਵਿਖੇ ਨਤਮਸਤਕ ਹੋ ਕੇ ਪੂਜਾ ਅਰਚਨਾ ਕੀਤੀ ਗਈ ਅਤੇ ਬਾਅਦ ਵਿੱਚ ਚਾਹ ਪਕੌੜੇ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ l
ਮਾਹਿਲਪੁਰ- ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਮਾਤਾ ਕਲਿਆਣੀ ਮੰਦਰ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਵੱਲੋਂ ਮੰਦਰ ਵਿਖੇ ਨਤਮਸਤਕ ਹੋ ਕੇ ਪੂਜਾ ਅਰਚਨਾ ਕੀਤੀ ਗਈ ਅਤੇ ਬਾਅਦ ਵਿੱਚ ਚਾਹ ਪਕੌੜੇ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ l ਇਸ ਮੌਕੇ ਤਿਲਕ ਰਾਜ ਖੰਨੀ ਪ੍ਰਧਾਨ ਮੰਦਰ ਮਾਤਾ ਕਲਿਆਣੀ ਪ੍ਰਬੰਧਕ ਕਮੇਟੀ, ਪੰਡਿਤ ਰਾਮ ਲਵਾਇਆ, ਕੈਪਟਨ ਪਵਨਜੀਤ, ਕੈਪਟਨ ਸ਼ਸ਼ੀ ਕੁਮਾਰ, ਸੈਕਟਰੀ ਹਰਭਜਨ ਸਿੰਘ, ਰਜੇਸ਼ ਕੁਮਾਰ ਰਾਜਾ, ਦਾਰਾ ਸਿੰਘ, ਵਿੱਕੀ ਰਾਣਾ, ਬਲਵੀਰ ਸਿੰਘ, ਸ਼ਿਵ ਕੁਮਾਰ, ਰਮਨ ਪੰਡਿਤ, ਰਮੂ ਪੰਡਿਤ,ਮੰਗਤ ਲਾਲ, ਆਨੰਦ ਲਾਲ, ਚੌਧਰੀ ਰਾਮ ਕੁਮਾਰ, ਬੂਟਾ ਰਾਮ, ਰਾਜ ਕੁਮਾਰ, ਅਸ਼ੀਸ਼ ਪਟਵਾਰੀ ਸਮੇਤ ਰਾਮ ਭਗਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਤਿਲਕ ਰਾਜ ਖੰਨੀ ਨੇ ਕਿਹਾ ਕਿ ਅੱਜ 500 ਸਾਲ ਬਾਅਦ ਇਹ ਕਾਰਜ ਸੰਪੂਰਨ ਹੋਇਆ ਹੈl ਸਨਾਤਨ ਧਰਮ ਵਿੱਚ ਇਹ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈl ਅੱਜ ਅਯੋਧਿਆ ਵਿਖੇ ਸ੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਉਨਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ l ਉਹ ਇਸ ਦਿਨ ਨੂੰ ਦਿਵਾਲੀ ਦੀ ਤਰ੍ਹਾਂ ਮਨਾਉਣਗੇ l
