
ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਸਾਰੀਆਂ ਜਾ ਰਹੀਆਂ ਦੋ ਸੜਕਾਂ ਵਿੱਚੋਂ ਬਰਸਾਤੀ ਅਤੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕਰਵਾਉਣ ਸਬੰਧੀ ਏ ਡੀ ਸੀ ਨੂੰ ਮੰਗ ਪੱਤਰ ਸੌਂਪਿਆ
ਐਸ ਏ ਐਸ ਨਗਰ, 8 ਨਵੰਬਰ-ਬਲਾਕ ਡੇਰਾਬੱਸੀ ਅਤੇ ਰਾਜਪੁਰਾ ਦੇ ਬਾਰਾਂ ਪਿੰਡਾਂ ਰੌਸਾਲਾ, ਰਾਜੋਮਾਜਰਾ, ਚਡਿਆਲਾ, ਅੰਬਾਲਾਲਾ, ਹੁੰਬੜਾ, ਛਨਬਨ, ਨੰਗਲ, ਮਨੌਲੀ, ਸੂਰਤ, ਖਾਨਪੁਰ ਖੈਦਰ, ਕੁਰਾਲੀ, ਕਰਾਲਾ, ਕਨੌੜ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖਤ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਹੈ
ਐਸ ਏ ਐਸ ਨਗਰ, 8 ਨਵੰਬਰ-ਬਲਾਕ ਡੇਰਾਬੱਸੀ ਅਤੇ ਰਾਜਪੁਰਾ ਦੇ ਬਾਰਾਂ ਪਿੰਡਾਂ ਰੌਸਾਲਾ, ਰਾਜੋਮਾਜਰਾ, ਚਡਿਆਲਾ, ਅੰਬਾਲਾਲਾ, ਹੁੰਬੜਾ, ਛਨਬਨ, ਨੰਗਲ, ਮਨੌਲੀ, ਸੂਰਤ, ਖਾਨਪੁਰ ਖੈਦਰ, ਕੁਰਾਲੀ, ਕਰਾਲਾ, ਕਨੌੜ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖਤ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਹੈ ਕਿ ਐਨ ਐਸ ਏ ਆਈ ਵੱਲੋਂ ਉਸਾਰੀਆਂ ਜਾ ਰਹੀਆਂ ਦੋ ਸੜਕਾਂ (ਜੋ ਘੱਘਰ ਨਦੀ ਸਦਕਾ ਇਹਨਾਂ ਪਿੰਡਾਂ ਨੂੰ ਪ੍ਰਭਾਵਿਤ ਕਰਦੀਆਂ ਹਨ) ਵਿੱਚੋਂ ਬਰਸਾਤੀ ਪਾਣੀ ਅਤੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕਰਵਾਇਆ ਜਾਵੇ।
ਇਹਨਾਂ ਪਿੰਡਾਂ ਦੇ ਸਰਪੰਚਾਂ ਵਲੋਂ ਅੱਜ ਸ. ਸਤਪਾਲ ਸਿੰਘ ਸਰਪੰਚ ਰਾਜੋਮਾਜਰਾ ਦੀ ਅਗਵਾਈ ਵਿੱਚ ਹੰਸਾਲਾ ਨਿਵਾਸੀਆਂ ਨਾਲ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਐਸ ਤਿੜਕੇ ਨੂੰ ਮੰਗ ਪੱਤਰ ਸੌਂਪਿਆ। ਸਰਪੰਚਾਂ ਦਾ ਕਹਿਣਾ ਹੈ ਕਿ ਜੇ ਘੱਘਰ ਲੱਗਦੇ ਏਰੀਏ ਵਿੱਚ ਇਹਨਾਂ ਸੜਕਾਂ ਨੂੰ ਪਿਲਰਾਂ ਤੇ ਉਸਾਰਿਆ ਜਾਵੇ ਤਾਂ ਬਰਸਾਤੀ ਤੇ ਹੜ੍ਹਾਂ ਦਾ ਪਾਣੀ ਬਿਨਾਂ ਨੁਕਸਾਨ ਕਰਿਆ ਲੰਘ ਜਾਵੇਗਾ। ਜੇਕਰ ਇੰਝ ਨਾ ਕੀਤਾ ਗਿਆ ਤਾਂ ਉਹ ਹਮੇਸ਼ਾ ਹੀ ਡਰ ਦੇ ਸਾਏ ਵਿੱਚ ਰਹਿਣਗੇ।
ਉਹਨਾਂ ਕਿਹਾ ਕਿ ਇਲਾਕਾ ਨਿਵਾਸੀ ਬੀਤੀ 9-10 ਜੁਲਾਈ 23 ਨੂੰ ਘੱਘਰ ਨਦੀ ਵਿੱਚ ਆਏ ਹੜ੍ਹ ਦਾ ਸੰਤਾਪ ਹੰਢਾ ਕੇ ਹਟੇ ਹਨ ਅਤੇ ਜੇਕਰ ਇਹਨਾਂ ਸੜਕਾਂ ਰਾਂਹੀ ਬਰਸਾਤੀ ਪਾਣੀ ਦੇ ਨਿਕਾਸ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਗਈਆਂ ਤਾਂ ਇਹਨਾਂ ਪਿੰਡਾਂ ਦੇ ਨਾਲ ਹੋਰ ਪਿੰਡਾਂ ਦਾ ਡੁਬਣਾ ਵੀ ਯਕੀਨੀ ਹੋ ਜਾਵੇਗਾ।
