
ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸੁਖਮਨ ਸਿੰਘ ਯੰਗ ਰਾਈਟਰ ਅਵਾਰਡ ਨਾਲ ਸਨਮਾਨਿਤ
ਮਾਹਿਲਪੁਰ - ਪਿਛਲੇ ਇੱਕ ਦਹਾਕੇ ਤੋਂ ਸਾਹਿਤ ਕਲਾ ਸੱਭਿਆਚਾਰ ਆਦਿ ਖੇਤਰਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਸਾਹਿਤਕਾਰ ਸੁਖਮਨ ਸਿੰਘ ਨੂੰ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਵੱਲੋਂ ਯੰਗ ਰਾਈਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਸੁਖਮਨ ਸਿੰਘ ਨੇ ਬਾਲ ਸਾਹਿਤ, ਚਿੱਤਰਕਾਰੀ ਅਤੇ ਮਲਟੀ ਮੀਡੀਆ ਦੇ ਖੇਤਰ ਵਿੱਚ ਵੀ ਸ਼ਾਨਦਾਰ ਮੱਲਾਂ ਮਾਰੀਆਂ ਹਨ। ਉਹ ਅੱਜ ਤੱਕ ਚਾਰ ਪੁਸਤਕਾਂ ਦੀ ਸਿਰਜਣਾ, ਦੋ ਦਾ ਸੰਪਾਦਨ ਅਤੇ ਦੋ ਦਰਜਨ ਪੁਸਤਕਾਂ ਦੇ ਟਾਈਟਲ ਬਣਾ ਚੁੱਕਾ ਹੈ।
ਮਾਹਿਲਪੁਰ - ਪਿਛਲੇ ਇੱਕ ਦਹਾਕੇ ਤੋਂ ਸਾਹਿਤ ਕਲਾ ਸੱਭਿਆਚਾਰ ਆਦਿ ਖੇਤਰਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਸਾਹਿਤਕਾਰ ਸੁਖਮਨ ਸਿੰਘ ਨੂੰ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਵੱਲੋਂ ਯੰਗ ਰਾਈਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਸੁਖਮਨ ਸਿੰਘ ਨੇ ਬਾਲ ਸਾਹਿਤ, ਚਿੱਤਰਕਾਰੀ ਅਤੇ ਮਲਟੀ ਮੀਡੀਆ ਦੇ ਖੇਤਰ ਵਿੱਚ ਵੀ ਸ਼ਾਨਦਾਰ ਮੱਲਾਂ ਮਾਰੀਆਂ ਹਨ। ਉਹ ਅੱਜ ਤੱਕ ਚਾਰ ਪੁਸਤਕਾਂ ਦੀ ਸਿਰਜਣਾ, ਦੋ ਦਾ ਸੰਪਾਦਨ ਅਤੇ ਦੋ ਦਰਜਨ ਪੁਸਤਕਾਂ ਦੇ ਟਾਈਟਲ ਬਣਾ ਚੁੱਕਾ ਹੈ। ਇੱਥੇ ਹੀ ਬਸ ਨਹੀਂ ਉਸ ਨੇ ਦਰਜਨਾਂ ਬਾਲ ਪੁਸਤਕਾਂ ਵਿੱਚ ਬੱਚਿਆਂ ਦੇ ਦਿਲਾਂ ਨੂੰ ਧੂ ਪਾਉਣ ਵਾਲੀ ਚਿੱਤਰਕਾਰੀ ਵੀ ਕੀਤੀ ਹੈ। ਹੁਣੇ ਜਿਹੇ ਜਾਰੀ ਹੋਈ ਪੁਸਤਕ 'ਖੇਡਾਂ ਮਿੰਕੂ ਤੇ ਚਿੰਟੂ ਦੀਆਂ' ਉਸ ਦੀ ਚਿੱਤਰਕਾਰੀ ਦਾ ਕਮਾਲ ਹੈ।
ਸਨਮਾਨ ਸਮਾਰੋਹ ਦਾ ਮੰਚ ਸੰਚਾਲਨ ਕਰਦਿਆਂ ਸਕੱਤਰ ਜੀਵਨ ਚੰਦੇਲੀ ਨੇ ਕਿਹਾ ਕਿ ਇਹੋ ਜਿਹੇ ਨੌਜਵਾਨਾਂ ਤੋਂ ਸਾਨੂੰ ਭਰਪੂਰ ਉਮੀਦਾਂ ਹਨ। ਪ੍ਰਿੰਸੀਪਲ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਜਿਹੜੇ ਵਿਦਿਆਰਥੀ ਸਮਰਪਤ ਹੋ ਕੇ ਕਿਸੇ ਵੀ ਖੇਤਰ ਵਿੱਚ ਕਾਰਜ ਕਰਦੇ ਹਨ ਉਹ ਉੱਚੀਆਂ ਮੰਜ਼ਲਾਂ ਪ੍ਰਾਪਤ ਕਰਦੇ ਹਨ। ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਨਵੀਂ ਪਨੀਰੀ ਸਾਹਿਤ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਅਦਾ ਕਰੇ l ਜਿਹੜੇ ਵਿਦਿਆਰਥੀ ਸਾਹਿਤ ਨਾਲ ਜੁੜ ਜਾਂਦੇ ਹਨ ਉਹ ਆਦਰਸ਼ ਨਾਗਰਿਕ ਬਣਦੇ ਹਨ। ਇਸ ਮੌਕੇ ਰਮੇਸ਼ ਬੇਧੜਕ ਅਤੇ ਪ੍ਰੀਤ ਨੀਤਪੁਰੀ ਨੇ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ l
ਇਸ ਮੌਕੇ ਸੁਖਮਨ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਸਾਹਿਤਕ ਖੇਤਰ ਵਿੱਚ ਪਾਲਣ ਪੋਸ਼ਣ ਨਿੱਕੀਆਂ ਕਰੂੰਬਲਾਂ ਭਵਨ ਵਿੱਚ ਹੀ ਹੋਈ ਹੈ। ਉਨਾਂ ਦੇ ਮੁੱਖ ਪ੍ਰੇਰਨਾ ਸਰੋਤਾਂ ਵਿੱਚ ਮਾਤਾ ਰਣਦੀਪ ਕੌਰ ਤੋਂ ਬਾਅਦ ਡਾ. ਬਲਵੀਰ ਕੌਰ ਰੀਹਲ ਅਤੇ ਬਲਜਿੰਦਰ ਮਾਨ ਹਨ। ਇਸ ਸਨਮਾਨ ਸਮਾਰੋਹ ਮੌਕੇ ਪ੍ਰਿੰ. ਮਨਜੀਤ ਕੌਰ,ਹਰਵੀਰ ਮਾਨ, ਹਰਮਨਪ੍ਰੀਤ ਕੌਰ, ਮਨਜਿੰਦਰ ਸਿੰਘ ਹੀਰ,ਸਚਿਨ ਸ਼ਰਮਾ, ਨਿਧੀ ਅਮਨ ਸਹੋਤਾ, ਪਾਵਨ ਸਕਰੂਲੀ ਅਤੇ ਹਰਜੋਤ ਸਿੰਘ ਸਮੇਤ ਕਈ ਸਾਹਿਤ ਪ੍ਰੇਮੀ ਸ਼ਾਮਿਲ ਹੋਏ l ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।
