
ਸਰਕਾਰੀ ਸਕੂਲ ਕਰੀਹਾ ਦਾ 12 ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ।
ਨਵਾਂਸ਼ਹਿਰ 20 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਸਾਲ 2024 - 25 ਦੇ ਸੈਸ਼ਨ ਵਿਚ ਲਈ ਗਈ 12 ਵੀਂ ਜਮਾਤ ਦੀ ਪ੍ਰੀਖਿਆ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ (ਸ਼ਭਸ ਨਗਰ) ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ।
ਨਵਾਂਸ਼ਹਿਰ 20 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਸਾਲ 2024 - 25 ਦੇ ਸੈਸ਼ਨ ਵਿਚ ਲਈ ਗਈ 12 ਵੀਂ ਜਮਾਤ ਦੀ ਪ੍ਰੀਖਿਆ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ (ਸ਼ਭਸ ਨਗਰ) ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਰਣਜੀਤ ਕੌਰ ਨੇ ਦੱਸਿਆ ਕਿ ਇਸ ਵਾਰ 100 - 90 ਪ੍ਰਤੀਸ਼ਤ ਵਿਚਕਾਰ ਨੰਬਰ ਹਾਸਲ ਕਰਨ ਵਾਲੇ 5 , 90 - 80 ਪ੍ਰਤੀਸ਼ਤ ਵਿਚ 6 , 80 -70 ਵਿਚ 16 ਅਤੇ 70 -60 ਪ੍ਰਤੀਸ਼ਤ ਨੰਬਰ ਹਾਸਲ ਕਰਨ ਵਾਲੇ 10 ਵਿਦਿਆਰਥੀ ਸ਼ਾਮਲ ਹਨ। ਦੀਪਿਕਾ ਨੇ 500 ਵਿਚੋਂ 482 ਅੰਕ ਹਾਸਲ ਕਰ ਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।
ਇਸ ਨੇ ਗਣਿਤ ਵਿਸ਼ੇ ਵਿਚ 100 'ਚੋਂ 100 ਨੰਬਰ ਹਾਸਲ ਕੀਤੇ ਹਨ। ਸਿਮਰਨ ਨੇ 464 , ਚਰਨਪ੍ਰੀਤ ਕੌਰ ਨੇ 453 , ਹਰਸਿਮਰਨ ਕੌਰ ਨੇ 452 , ਜਸਪ੍ਰੀਤ ਕੌਰ ਨੇ 452 , ਮੇਹਰ ਨੇ 444 , ਨਿਸ਼ਾ ਗੁਰੂ ਨੇ 437 , ਰਮਨਦੀਪ ਰੀਆ ਨੇ 430 , ਰਾਮ ਪ੍ਰਕਾਸ਼ ਨੇ 430 , ਸਬਰੀਨ ਪਰਵੀਨ ਨੇ 428 ਅਤੇ ਨਿਤਨ ਕੁਮਾਰ ਨੇ 414 ਨੰਬਰ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਮੇਹਨਤੀ ਅਧਿਆਪਕਾਂ ਦੇ ਸਿਰ ਜਾਂਦਾ ਹੈ।
ਪ੍ਰਿੰਸੀਪਲ ਰਣਜੀਤ ਕੌਰ ਵਲੋਂ ਪ੍ਰੀਖਿਆ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ , ਉਨ੍ਹਾਂ ਦੇ ਮਾਪਿਆਂ , ਅਧਿਆਪਕਾਂ , ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦਾ ਉਨ੍ਹਾਂ ਵਲੋਂ ਦਿੱਤੇ ਗਏ ਭਰਪੂਰ ਸਹਿਯੋਗ ਲਈ ਦਿਲੋਂ ਮੁਬਾਰਕਬਾਦ ਅਤੇ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।
