ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਜਨੋਹਾ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਹਰਭਜਨ ਸਿੰਘ ਅਜਨੋਹਾ ਹੋਰਾਂ ਦੱਸਿਆ ਕਿ ਸਕੂਲ ਦੇ ਸੈਂਟਰ ਹੈੱਡ ਟੀਚਰ ਦਰਸ਼ਨ ਕੌਰ ਵੱਲੋਂ ਇਹ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ|

 ਜਿਸ ਵਿੱਚ ਐਲ ਕੇ ਜੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਪਹਿਲੇ ਦੂਸਰੇ ਤੇ ਤੀਸਰੇ ਨੰਬਰ ਤੇ ਆਏ  ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਦਰਸ਼ਨ ਕੌਰ  ਨੇ ਦੱਸਿਆ ਕਿ  ਇਸ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਪ੍ਰਿੰਸੀਪਲ  ਹਰਭਜਨ ਸਿੰਘ ਅਜਨੋਹਾ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਕੁਲਦੀਪ ਕੌਰ ,ਸਾਬਕਾ ਸਰਪੰਚ  ਨਿਰੰਕਾਰ ਸਿੰਘ , ਅਧਿਆਪਕ ਦਵਿੰਦਰ ਕੁਮਾਰ ,ਲੈਕਚਰਾਰ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ  ਸ਼ਿਰਕਤ ਕੀਤੀ। 
 ਇਸ ਮੌਕੇ ਸ਼੍ਰੀਮਤੀ ਦਰਸ਼ਨ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ  ਹਰਭਜਨ ਸਿੰਘ, ਸ਼੍ਰੀਮਤੀ ਕੁਲਦੀਪ ਕੌਰ ਹੋਰਾਂ ਵਲੋਂ ਬੱਚਿਆ ਨੂੰ ਕਾਪੀਆਂ ਤੇ ਪੈਨਸਲਾਂ ਵੀ ਵੰਡੀਆਂ ਇਸ ਮੌਕੇ ਸ਼੍ਰੀਮਤੀ ਦਰਸ਼ਨ ਕੌਰ  ਸਾਬਕਾ ਸਰਪੰਚ ਸਰਦਾਰ ਨਿਰੰਕਾਰ ਸਿੰਘ, ਕਮਲਜੀਤ ਸਿੰਘ, ਸ਼੍ਰੀਮਤੀ ਗੁਰਦੀਪ ਕੌਰ,ਸ਼੍ਰੀਮਤੀ ਸੁਰਜੀਤ ਕੌਰ, ਸ਼੍ਰੀਮਤੀ ਨੇਹਾ ਕੁਮਾਰੀ  ਮਨਪ੍ਰੀਤ ਕੌਰ , ਸ਼੍ਰੀਮਤੀ ਨੀਲਮ ਕੌਰ , ਸੁਰਿੰਦਰ ਸਿੰਘ , ਲੈਕਚਰਾਰ  ਜਸਵਿੰਦਰ ਸਿੰਘ, ਸ਼੍ਰੀਮਤੀ ਪਰਮਜੀਤ ਕੌਰ ਆਦਿ ਇਸ ਮੌਕੇ ਹਾਜ਼ਰ ਸਨ