ਉਪਕਾਰ ਯੁਵਾ ਕਲੱਬ ਆਗੂ ਅਕਰਸ਼ ਬਾਲੀ ਨੇ ਖੂਨਦਾਨ ਕਰਕੇ ਮਨਾਇਆ ਜਨਮ ਦਿਨ
ਨਵਾਂਸ਼ਹਿਰ - ਸਥਾਨਕ ਬੀ ਡੀ ਸੀ ਬਲੱਡ ਸੈਂਟਰ ਵਿਖੇ “ਉਪਕਾਰ ਯੁਵਾ ਕਲੱਬ” ਦੇ ਸਕੱਤਰ ਅਕਰਸ਼ ਬਾਲੀ ਨੇ ਆਪਣਾ 23ਵਾਂ ਜਨਮ ਦਿਨ ਖੂਨਦਾਨ ਕਰਕੇ ਮਨਾਇਆ। ਇਸ ਮੌਕੇ ਯੁਵਾ ਆਗੂ ਨੇ ਕਿਹਾ ਕਿ ਜੋ ਸਤੁੰਸ਼ਟੀ ਖੂਨਦਾਨ ਕਰਕੇ ਮਿਲ੍ਹਦੀ ਹੈ ਉਹ ਵੱਡੀ ਤੋਂ ਵੱਡੀ ਖਾਣ-ਪੀਣ ਵਾਲ੍ਹੀ ਪਾਰਟੀ ਕਰਕੇ ਵੀ ਨਹੀਂ ਮਿਲ੍ਹਦੀ।

ਅਕਰਸ਼ ਬਾਲੀ ਦੇ ਪਿਤਾ ਦੇਸ ਰਾਜ ਬਾਲੀ ਤੇ ਮਾਤਾ ਬਲਵਿੰਦਰ ਕੌਰ ਬਾਲੀ ਦੀ ਪ੍ਰੇਰਨਾ ਨਾਲ੍ਹ ਅੱਜ ਉਸ ਨੇ ਛੇਵੀਂ ਵਾਰ ਸਵੈ ਇਛੁੱਕ ਖ਼ੂਨਦਾਨ ਕੀਤਾ। ਇਸ ਮੌਕੇ ਬੀ ਡੀ ਸੀ ਦੇ ਡਾਇਰੈਕਟਰ ਪੀ ਆਰ ਕਾਲ੍ਹੀਆ, ਡਾ: ਅਜੇ ਬੱਗਾ , ਮੈਨੇਜਰ ਮਨਮੀਤ ਸਿੰਘ ਅਤੇ ਸਟਾਫ ਹਾਜ਼ਰ ਸੀ। ਪੀ ਆਰ ਕਾਲ੍ਹੀਆ ਨੇ ਸੰਸਥਾ ਤਰਫੋਂ ਜਨਮ ਦਿਨ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਦੇ ਯੁਵਾ ਵਰਗ ਨੂੰ ਅਕਰਸ਼ ਬਾਲੀ ਵਰਗੇ ਖੂਨਦਾਨੀ ਨੌਜਵਾਨ ਹੀ ਰੋਲ-ਮਾਡਲ ਬਣਕੇ ਨਸ਼ਿਆਂ ਦੇ ਵਹਿਣ ਤੋਂ ਬਚਾ ਸਕਦੇ ਹਨ।
ਡਾ: ਅਜੇ ਬੱਗਾ ਨੇ ਕਿਹਾ ਕਿ ਨਸ਼ਿਆਂ ਵਰਗੀ ਬੁਰਾਈ ਤੋਂ ਬਚੇ ਸਿਹਤਮੰਦ ਨੌਜਵਾਨ ਹੀ ਖੂਨਦਾਨ ਕਰ ਸਕਦੇ ਹਨ ਇਸ ਲਈ ਖੂਨਦਾਨੀ ਨੌਜਵਾਨ ਆਪ ਤੇ ਉਹਨਾਂ ਦੇ ਮਾਪੇ ਵਧਾਈ ਦੇ ਪਾਤਰ ਹਨ।