
ਸ਼ਾਨਦਾਰ ਤਰੀਕੇ ਨਾਲ ਹੋਇਆ ਐਥਲੈਟਿਕਸ ਸਮਰ ਕੈਂਪ ਦਾ ਸਮਾਪਨ
ਐਸ ਏ ਐਸ ਨਗਰ, 24 ਜੂਨ - ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਮੁਹਾਲੀ ਦੇ ਨੇਚਰ ਪਾਰਕ ਵਿੱਚ ਲਗਾਏ ਗਏ 20 ਰੋਜਾ ਐਥਲੈਟਿਕਸ ਸਮਰ ਕੈਂਪ ਸ਼ਾਨਦਾਰ ਤਰੀਕੇ ਨਾਲ ਮੁਕੰਮਲ ਹੋ ਗਿਆ।
ਐਸ ਏ ਐਸ ਨਗਰ, 24 ਜੂਨ - ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਮੁਹਾਲੀ ਦੇ ਨੇਚਰ ਪਾਰਕ ਵਿੱਚ ਲਗਾਏ ਗਏ 20 ਰੋਜਾ ਐਥਲੈਟਿਕਸ ਸਮਰ ਕੈਂਪ ਸ਼ਾਨਦਾਰ ਤਰੀਕੇ ਨਾਲ ਮੁਕੰਮਲ ਹੋ ਗਿਆ।
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਇਆ ਗਿਆ ਇਹ ਕੈਂਪ ਅੱਠ ਸਾਲ ਉਮਰ ਵਰਗ ਤੋਂ ਸ਼ੁਰੂ ਹੋ ਕੇ ਵੱਡੀ ਉਮਰ ਦੇ ਬੱਚਿਆਂ ਅਤੇ ਜਿਲ੍ਹੇ ਦੇ ਐਥਲੈਟਿਕਸ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਲਈ ਯਾਦਗਾਰ ਸਾਬਿਤ ਹੋਇਆ। ਕੈਂਪ ਦੇ ਦੌਰਾਨ ਭਾਗ ਲੈਣ ਵਾਲੇ 100 ਦੇ ਕਰੀਬ ਬੱਚਿਆਂ ਨੂੰ ਐਥਲੈਟਿਕਸ ਦੀ ਮੁੱਢਲੀ ਟ੍ਰੇਨਿੰਗ ਦੇ ਨਾਲ ਨਾਲ ਯੋਗ ਕਿਿਰਆਵਾਂ, ਚੰਗੀ ਖੁਰਾਕ ਅਤੇ ਮਨੋਵਿਿਗਆਨਕ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਕੋਚ ਸਵਰਨ ਸਿੰਘ ਅਤੇ ਮਲਕੀਤ ਸਿੰਘ ਦੀ ਦੇਖ ਰੇਖ ਵਿੱਚ ਮੈਡਮ ਮਨਦੀਪ ਕੌਰ, ਮੈਡਮ ਰਾਜ ਰਾਵੀ ਅਤੇ ਗੁਰਮਿੰਦਰ ਸਿੰਘ ਧੇਸੀ ਨੇ ਪੂਰੀ ਜਿੰਮੇਵਾਰੀ ਨਾਲ ਅਨੁਸ਼ਾਸਨ ਵਿੱਚ ਰਹਿ ਕੇ ਭਵਿੱਖ ਦੇ ਅਥਲੀਟਾਂ ਨੂੰ ਟ੍ਰੇਨਿੰਗ ਕਰਵਾਈ। ਇਸ ਦੌਰਾਨ ਬੱਚਿਆਂ ਨੂੰ ਹਰ ਰੋਜ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ| ਜਿਸ ਦਾ ਪ੍ਰਬੰਧ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਮਾਂਪਿਆਂ ਵੱਲੋਂ ਮਿਲ ਕੇ ਕੀਤਾ ਗਿਆ।
ਕੈਂਪ ਦੀ ਸਮਾਪਤੀ ਮੌਕੇ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਮਰ ਕੈਂਪ ਵਿੱਚ ਪੂਰਾ ਸਮਾਂ ਹਾਜਰ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਐਸੋਸੀਏਸ਼ਨ ਵੱਲੋਂ ਟ੍ਰੇਨਿੰਗ ਟੀਮ ਨੂੰ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਦਿੱਤੇ ਸਹਿਯੋਗ ਲਈ ਵੀ ਇਨਾਮ ਦਿੱਤੇ ਗਏ।
ਸਮਰ ਕੈਂਪ ਦੌਰਾਨ ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੀ ਪੂਰੀ ਟੀਮ ਸ਼੍ਰੀ ਪ੍ਰੀਤਮ ਸਿੰਘ, ਐਸ ਐਸ ਧਨੋਆ, ਹਰਪਾਲ ਸਿੰਘ ਚੰਨਾ (ਸਾਬਕਾ ਕੌਂਸਲਰ), ਐਸ ਆਈ ਐਸ ਕੋਰਾ, ਡਾਕਟਰ ਹਰਿੰਦਰਜੀਤ ਸਿੰਘ, ਰਾਮ ਕੁਮਾਰ ਵਸ਼ਿਸ਼ਟ, ਪਰਮਦੀਪ ਸਿੰਘ ਬੈਦਵਾਨ, ਸੰਦੀਪ ਸਿੰਘ ਸੰਧੂ, ਸੁਰਜੀਤ ਸਿੰਘ, ਜੈਸਮੀਨ ਕੌਰ, ਗੁਰਚਰਨ ਸਿੰਘ, ਪ੍ਰਭਜੋਤ ਸਿੰਘ, ਰਾਜਨ ਪੁਰੀ, ਸਿਮਰਨਜੀਤ ਸਿੰਘ, ਸੰਦੀਪ ਵਲੋਂ ਭਰਪੂਰ ਸਹਿਯੋਗ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਮਲਕੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
