ਕੁਆਂਟਮ ਪੇਪ੍ਰਸ ਮਿੱਲ ਸੈਲਾ ਖੁਰਦ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਗੜਸ਼ੰਕਰ, 21 ਜੂਨ - ਕੁਆਂਟਮ ਪੇਪ੍ਰਸ ਲਿਮਿਟਿਡ ਸੈਲਾ ਖੁਰਦ ਵਲੋਂ ਪਿੱਛਲੇ ਸਾਲ ਦੀ ਤਰਾਂ ਇਸ ਸਾਲ ਵੀ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ I

ਗੜਸ਼ੰਕਰ, 21 ਜੂਨ - ਕੁਆਂਟਮ ਪੇਪ੍ਰਸ ਲਿਮਿਟਿਡ ਸੈਲਾ ਖੁਰਦ ਵਲੋਂ  ਪਿੱਛਲੇ ਸਾਲ ਦੀ ਤਰਾਂ ਇਸ ਸਾਲ ਵੀ  ਅੰਤਰਰਾਸ਼ਟਰੀ ਯੋਗ ਦਿਵਸ  ਬੜੀ ਧੂਮ ਧਾਮ ਨਾਲ ਮਨਾਇਆ ਗਿਆ I
ਇਸ ਮੌਕੇ ਕੰਪਨੀ ਕੁਆਂਟਮ ਕਲੱਬ ਹਾਲ ਵਿਖੇ ਯੋਗਾ  ਕੈਂਪਸ ਲਗਾਇਆ ਗਿਆ Iਜਿਸ ਵਿਚ ਕੰਪਨੀ ਦੇ ਕਰਮਚਾਰੀਆਂ ਅਤੇ ਪਰਿਵਾਰਕ ਮੈਬਰਾਂ ਨੇ ਉਤਸ਼ਾਹ ਨਾਲ ਭਾਗ ਲਿਆI ਯੋਗ ਗੁਰੂ ਸ਼੍ਰੀ ਅਸ਼ਵਨੀ ਕੁਮਾਰ ਠਾਕੁਰ ਨੇ ਸਾਰੀਆਂ ਨੂੰ ਸ਼ੁਭ ਕਾਮਨਾਵਾਂ ਦਿਤੀਆਂ ਅਤੇ ਦੱਸਿਆ ਕੀ ਯੋਗ ਭਾਰਤੀਆਂ ਸੰਸਕ੍ਰਿਤੀ ਦੀ ਅਨਮੋਲ ਵਿਦਿਆ ਹੈ ਅਤੇ ਹਾਜ਼ਰ ਲੋਕਾਂ ਨੂੰ ਯੋਗ ਦੇ ਵੱਖ - ਵੱਖ  ਆਸ਼ਨ ਕਰਵਾਏ ਤੇ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ  ਉਹਨਾਂ ਕਿਹਾ ਕਿ ਰੋਗਾਂ ਤੋਂ ਬਚਣ ਲਈ ਯੋਗ ਵਿਧੀ ਬੇਹੱਦ  ਆਸ਼ਾਂਨ  ਤੇ ਸਸਤਾ  ਤਰੀਕਾ ਹੈ  ਜਿਸ ਨੂੰ ਕੋਈ ਵੀ ਵਿਅਕਤੀ  ਆਸ਼ਾਨੀ  ਨਾਲ ਅਪਣਾ ਸਕਦਾ ਹੈI  ਇਸ  ਕੈਂਪਸ  ਵਿਚ ਕਰਮਚਾਰੀਆਂ ਤੋਂ ਇਲਾਵਾ  ਸ਼੍ਰੀ ਸੰਜੀਵ ਗੁਪਤਾ,  ਸ਼੍ਰੀ ਵਿਪਨ ਅੱਗਰਵਾਲ, ਸ਼੍ਰੀ ਅਮਿਤ ਗੁਪਤਾ, ਸ਼੍ਰੀ ਨਰੇਂਦਰ ਕੁਮਾਰ, ਸ਼. ਬਲਬੀਰ ਸਿੰਘ, ਸੁਰਿੰਦਰ ਕੁਮਾਰ ਅਗਰਵਾਲ ਸੈਲਾ ਖੁਰਦ  ਆਦਿ ਅਤੇ ਹੋਰਾਂ ਨੇ ਵੀ ਯੋਗ ਗੁਰੂ ਦੇ  ਨਾਲ - ਨਾਲ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ I