ਨਵਾਂ ਬੱਸ ਸਟੈਂਡ ਮਾਹਿਲਪੁਰ ਵਿਖੇ ਮਨਦੀਪ ਨਰਸਰੀ ਦੇ ਸਾਹਮਣੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਛੋਲਿਆਂ ਦਾ ਪ੍ਰਸ਼ਾਦਿ ਵਰਤਾਇਆ
ਮਾਹਿਲਪੁਰ, 17 ਜੂਨ:- ਮਾਹਿਲਪੁਰ-ਗੜਸ਼ੰਕਰ ਮੁੱਖ ਮਾਰਗ ਤੇ ਨਵਾਂ ਬੱਸ ਸਟੈਂਡ ਮਾਹਿਲਪੁਰ ਦੇ ਨਜ਼ਦੀਕ ਮਨਦੀਪ ਨਰਸਰੀ ਦੇ ਸਾਹਮਣੇ ਅੱਜ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਛੋਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਸਮਾਗਮ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਹਰੀ ਓਮ ਜੀ ਮੁੱਖ ਸੰਚਾਲਕ ਸੰਤ ਬਾਬਾ ਮੇਲਾ ਰਾਮ ਜੀ ਮਾਹਿਲਪੁਰ ਜੀ ਨੇ ਕੀਤੀ।

ਇਸ ਮੌਕੇ ਉਨਾਂ ਸਮੁੱਚੀ ਮਾਨਵਤਾ ਦੇ ਭਲੇ ਅਤੇ ਸੁੱਖ ਸ਼ਾਂਤੀ ਦੀ ਸਰਬ ਸ਼ਕਤੀਮਾਨ ਪਰਮਾਤਮਾ ਅੱਗੇ ਕਾਮਨਾ ਕੀਤੀ। ਇਸ ਮੌਕੇ ਸ਼ਸ਼ੀ ਬੰਗੜ ਐਮ.ਸੀ, ਰਾਜੀਵ, ਓਮ ਪ੍ਰਕਾਸ਼, ਬਨਾਰਸੀ ਦਾਸ,ਵਿੱਕੀ, ਕਾਕੂ, ਬਿੱਟੂ, ਦਿਲਬਾਗ ਬਾਗੀ, ਹਰਜੀਤ,ਬਿੱਟੂ,ਨਿਸ਼ੂ, ਚਰਨਜੀਤ ਮਨਦੀਪ ਨਰਸਰੀ ਵਾਲੇ, ਦੀਪਾ, ਰਾਮਪਾਲ, ਜਸਵੀਰ ਸਿੰਘ, ਪੁਨੀਤਾ, ਰੂਬੀ, ਕਸ਼ਮੀਰ ਕੌਰ, ਕੁਲਵਿੰਦਰ ਸਿੰਘ, ਜੁਵੀ ਆਦਿ ਹਾਜ਼ਰ ਸਨ।
ਇਸ ਮੌਕੇ ਸੰਤ ਬਾਬਾ ਹਰੀ ਓਮ ਮਹਾਰਾਜ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਹੋਰ ਮਾਨਵਤਾਵਾਦੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦਾ ਸਮੁੱਚੀ ਮਨੁੱਖਤਾ ਨੂੰ ਸੁਨੇਹਾ ਦੇਣਾ ਹੈ, ਤਾਕਿ ਸਾਰੇ ਲੋਕ ਇੱਕ ਦੂਜੇ ਨਾਲ ਪ੍ਰੇਮ ਪਿਆਰ ਨਾਲ ਰਹਿ ਸਕਣ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾ ਬਣਦਾ ਸਹਿਯੋਗ ਪਾਉਣ ਲਈ ਹਮੇਸ਼ਾ ਤਿਆਰ ਰਹਿਣ। ਇਸ ਮੌਕੇ ਉਹਨਾਂ ਖੁਦ ਸੰਗਤਾਂ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ।