30 ਤੋਂ ਵੱਧ ਗਾਇਕ ਕਲਾਕਾਰਾਂ ਨੇ ਦਿੱਤੀਆਂ ਕਮਾਲ ਦੀਆਂ ਪੇਸ਼ਕਾਰੀਆਂ
ਪਟਿਆਲਾ, 17 ਜੂਨ - ਹਿੰਦੀ ਫ਼ਿਲਮ ਜਗਤ ਦੇ ਸੁਨਹਿਰੀ ਯੁਗ ਦੇ ਗੀਤਾਂ ਦੇ ਪ੍ਰਚਾਰ-ਪਸਾਰ ਲਈ ਸਰਗਰਮ ਸੰਸਥਾ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਗਾਇਕ ਕਲਾਕਾਰਾਂ ਨੂੰ ਪ੍ਰਤਿਭਾ ਵਿਖਾਉਣ ਲਈ ਮੰਚ ਪ੍ਰਦਾਨ ਕਰ ਰਹੀ ਹੈ। ਇਸੇ ਲੜੀ ਤਹਿਤ ਪਿਛਲੀ ਸ਼ਾਮ ਸਥਾਨਕ ਭਾਸ਼ਾ ਭਵਨ ਵਿਖੇ ਗਾਇਕੀ ਦੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਸੁਸਾਇਟੀ ਦੇ ਮੁੱਖ ਅਹੁਦੇਦਾਰਾਂ ਬਰਿੰਦਰ ਸਿੰਘ ਖੁਰਲ, ਡਾ. ਬ੍ਰਜੇਸ਼ ਮੋਦੀ ਤੇ ਬਿਮਲ ਕੁਮਾਰ ਗਾਬਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 30 ਤੋਂ ਵੱਧ ਗਾਇਕ ਕਲਾਕਾਰਾਂ ਨੇ ਬਹੁਤ ਵਧੀਆ ਪੇਸ਼ਕਾਰੀਆਂ ਦਿੱਤੀਆਂ ਤੇ ਭਰਪੂਰ ਦਾਦ ਖੱਟੀ। ਪ੍ਰੋਗਰਾਮ ਦੌਰਾਨ ਬਰਿੰਦਰ ਸਿੰਘ ਖੁਰਲ, ਪਰਵਿੰਦਰ ਕੌਰ ਖੁਰਲ, ਡਾ. ਬ੍ਰਜੇਸ਼ ਮੋਦੀ ਤੇ ਬਿਮਲ ਕੁਮਾਰ ਗਾਬਾ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਕਲਾਕਾਰਾਂ ਨੇ ਆਪਣੇ ਫਨ ਨਾਲ ਪ੍ਰਭਾਵਿਤ ਕੀਤਾ, ਉਨ੍ਹਾਂ ਵਿਚ ਲਖਬੀਰ ਸਿੰਘ (ਖੰਨਾ), ਰਾਜੀਵ ਵਰਮਾ, ਡਾ. ਜੇ. ਐਸ. ਪਰਵਾਨਾ, ਪਰਮਜੀਤ ਸਿੰਘ ਪਰਵਾਨਾ, ਕੁਮਾਰ ਵਿਨੈ, ਰਣਦੀਪ ਤੇ ਨਰਿੰਦਰ ਅਰੋੜਾ, ਅਰਵਿੰਦਰ ਕੌਰ, ਦਿਵਿਆਂਸ਼ੀ, ਕਿਰਨ ਸੂਰੀ, ਜਯੋਤੀ ਰਾਣਾ, ਕੁਲਦੀਪ ਗਰੋਵਰ, ਰਮਨਦੀਪ ਕੌਰ, ਰਾਜ ਕੁਮਾਰ ਅੰਮ੍ਰਿਤਸਰੀਆ, ਲੱਕੀ, ਭੁਪਿੰਦਰ ਸਿੰਘ, ਤਰਸੇਮ ਰਾਜ ਤੇ ਬਸ਼ੀਰ ਸਾਯਾਨੀ ਸ਼ਾਮਲ ਸਨ।
ਮੰਚ ਸੰਚਾਲਨ ਲਖਬੀਰ ਸਿੰਘ (ਖੰਨਾ) ਨੇ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਰਿੰਦਰ ਸਿੰਘ ਖੁਰਲ ਨੇ ਦਿਨੋ-ਦਿਨ ਵਿਗੜ ਰਹੇ ਵਾਤਾਵਰਨ 'ਤੇ ਚਿੰਤਾ ਜ਼ਾਹਰ ਕਰਦਿਆਂ ਇਸਨੂੰ ਸੰਭਾਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਕਲਾਕਾਰਾਂ ਤੇ ਸ੍ਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਾਉਣ ਤੇ ਇਨ੍ਹਾਂ ਬੂਟਿਆਂ ਦੀ ਬੱਚਿਆਂ ਵਾਂਗ ਪਰਵਰਿਸ਼ ਕਰਨ।