ਵਾਤਾਵਰਣ ਬਚਾਉਣ ਲਈ ਐਨ ਆਰ ਆਈ ਦੇ ਸਹਿਯੋਗ ਨਾਲ ਪੌਦੇ ਲਗਾਏ
ਨੂਰਮਹਿਲ - ਐਨ ਆਰ ਆਈ ਦੇ ਸਹਿਯੋਗ ਨਾਲ ਪਿੰਡ ਸੁੰਨੜ ਕਲਾਂ ਵਿਖੇ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਮਾਜ ਸੇਵਕ ਰਮੇਸ਼ ਜੋਸ਼ੀ ਨੇ ਕਿਹਾ ਕਿ ਅਸੀਂ ਸਾਂਝੀਆਂ ਥਾਂਵਾਂ ਤੇ ਪੌਦੇ ਲਗਾ ਕੇ ਸਿਰਫ ਫੋਟੋਆਂ ਖਿਚਵਾਉਣ ਵਿੱਚ ਦਿਲਚਸਪੀ ਨਹੀਂ ਰੱਖਦੇ ਸਗੋਂ ਪੌਦੇ ਲਗਾ ਕੇ ਉਹਨਾਂ ਨੂੰ ਪਾਣੀ ਪਾਉਣ ਅਤੇ ਵੱਡੇ ਹੋਣ ਤੱਕ ਉਹਨਾਂ ਦੀ ਦੇਖਭਾਲ ਵੀ ਕਰਦੇ ਹਾਂ।

ਇਸ ਮੌਕੇ ਐਨ ਆਰ ਆਈ ਲਖਵਿੰਦਰ ਸਿੰਘ ਨੇ ਕਿਹਾ ਦਰੱਖਤ ਇਕ ਕੁਦਰਤ ਦਾ ਸਾਡੀ ਜਿੰਦਗੀ ਲਈ ਅਨਮੋਲ ਤੋਹਫਾ ਹੈ। ਹਰ ਸਾਲ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਹੋਣ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਸਾਡੀ ਜਿੰਦਗੀ ਲਈ ਲੋੜੀਂਦੀ ਖੁਰਾਕ ਆਕਸੀਜਨ ਦੀ ਕਮੀ ਵਿੱਚ ਵਾਧਾ ਹੋ ਰਿਹਾ ਹੈ। ਆਉਣ ਵਾਲਾ ਸਮਾਂ ਸਾਡੇ ਵਾਸਤੇ ਬਹੁਤ ਹੀ ਮੁਸ਼ਕਿਲ ਭਰਿਆ ਹੋਣ ਵਾਲਾ ਹੈ, ਇਸ ਕਰਕੇ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਸ਼ੁਰੂ ਕਰਨੇ ਚਾਹੀਦੇ ਹਨ। ਹਰ ਸਾਲ ਜਿਸ ਗਿਣਤੀ ਵਿੱਚ ਦਰੱਖਤ ਕੱਟੇ ਜਾ ਰਹੇ ਹਨ ਉਸ ਗਿਣਤੀ ਵਿੱਚ ਅਸੀਂ ਲਗਾ ਨਹੀਂ ਰਹੇ। ਵਾਤਾਵਰਣ ਨੂੰ ਬਚਾਉਣ ਲਈ ਸਾਡਾ ਸਾਰਿਆਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ, ਨਹੀਂ ਤਾਂ ਸਾਡੀ ਜ਼ਿੰਦਗੀ ਨਰਕ ਬਣ ਜਾਵੇਗੀ