ਕੰਡੀ ਕਨਾਲ ਨਹਿਰ ਸਟੇਜ 2 ਅਧੀਨ ਪੋਜੇਵਾਲ ਸਟੇਜ 1 ਦੀ ਲਿਫਟ ਸਕੀਮ ਦਾ ਉਦਘਾਟਨ ਸੰਤੋਸ਼ ਕਟਾਰੀਆ ਨੇ ਕੀਤਾ

ਸੜੋਆ - ਅੱਜ ਹਲਕਾ ਬਲਾਚੌਰ ਦੇ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਵੱਲੋਂ ਕੰਢੀ ਕਨਾਲ ਦੇ ਸਟੇਜ 2 ਅਧੀਨ ਪੋਜੇਵਾਲ ਸਟੇਜ 1 ਲਿਫਟ ਸਕੀਮ ਦਾ ਉਦਘਾਟਨ ਪਿੰਡ ਛੂਛੇਵਾਲ ਵਿਖੇ ਆਪਣੇ ਕਰ ਕਮਲਾਂ ਨਾਲ ਕੀਤਾ। ਜਿਸ ਵਿੱਚ ਲਗਭਗ 3 ਕਰੋੜ ਦੀ ਲਾਗਤ ਨਾਲ ਚਾਂਦਪੁਰ ਰੁੜਕੀ ਤੋਂ ਲੈਕੇ ,ਭੋਲੇਵਾਲ, ਛੂਛੇਵਾਲ, ਟੋਰੋਵਾਲ, ਰੋੜੀ, ਪੋਜੇਵਾਲ, ਕਟਵਾਰਾ ਤੱਕ ਪਲਾਸਟਿਕ ਦੀਆਂ ਨਵੀਆਂ ਪਾਇਪ ਲਾਈਨਾ ਵਿਛਾਉਣ ਅਤੇ ਨਵੇਂ ਮੋਗੇ ਬਣਾਉਣ ਦਾ ਉਦਘਾਟਨ ਵਿਧਾਇਕਾ ਜੀ ਵੱਲੋਂ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਆਖਿਆ ਕਿ ਸਰਕਾਰ ਕੰਢੀ ਕਨਾਲ ਨਹਿਰ ਨੂੰ ਜਲਦੀ ਤੋਂ ਜਲਦੀ ਚਲਾਉਣ ਲਈ ਵਚਨਬੱਧ ਹੈ ਅਤੇ  ਉਹਨਾਂ ਦਾ ਪੂਰਾ ਧਿਆਨ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਚਲਾਉਣ ਉੱਤੇ ਹੈ ਤਾਂ ਕਿ ਨਹਿਰੀ ਪਾਣੀ  ਹਰ ਕੋਨੇ ਤੱਕ ਪਹੁੰਚੇ। ਇਸ ਮੌਕੇ ਉਹਨਾਂ ਨਾਲ ਸ਼੍ਰੀ ਅਸ਼ੋਕ ਕਟਾਰੀਆ ਸੀਨੀਅਰ ਆਗੂ ਆਪ, ਨਹਿਰੀ ਵਿਭਾਗ ਦੇ ਐਕਸੀਅਨ, ਐਸ ਡੀ ਓ, ਜੇ ਈ ਸਾਹਿਬਾਨ ਤੋਂ ਇਲਾਵਾ ਹਰਮੇਸ਼ ਲਾਲ ਸਰਪੰਚ ਬਲਾਕ ਪ੍ਰਧਾਨ, ਆਤਮਾ ਰਾਮ ਬਲਾਕ ਪ੍ਰਧਾਨ, ਰਵਿੰਦਰ ਪੋਜੇਵਾਲ, ਨਰਿੰਦਰ ਮੀਲੂ, ਗੁਰਮੇਲ ਸਿੰਘ ਮੀਲੂ, ਕਮਲ ਮੀਲੂ, ਕਮਲ ਲਾਡੀ ਨਵਾਂਗਰਾਂ, ਕੁਲਦੀਪ ਕਰੀਮਪੁਰ ਚਾਹਵਾਲਾ, ਕਾਰਤਿਕ ਚੌਧਰੀ, ਪਾਲੀ ਨੰਬਰਦਾਰ ਭੋਲੇਵਾਲ, ਅਸ਼ੋਕ ਭੋਲੇਵਾਲ, ਸੋਨੂੰ ਛੂਛੇਵਾਲ, ਸੁਨੀਲ ਮਾਲੇਵਾਲ ਆਦਿ ਹਾਜ਼ਰ ਸਨ।