ਜੂਡੀਸ਼ੀਅਲ ਅਫਸਰਾਂ ਵੱਲੋ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਨਵੀ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਏ ਵੱਖ ਵੱਖ ਤਰਾਂ ਦੇ ਛਾਂ ਦਾਰ ਰੁੱਖ ਅਤੇ ਫਲਾਂ ਦੇ ਬੂਟੇ।

ਨਵਾਂਸ਼ਹਿਰ - ਜੂਡੀਸ਼ੀਅਲ ਅਫਸਰਾਂ ਵੱਲੋ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਨਵੀ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ ਵੱਖ ਤਰਾਂ ਦੇ 80 ਛਾਂ ਦਾਰ ਰੁੱਖ ਅਤੇ ਫਲਾਂ ਦੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।

ਨਵਾਂਸ਼ਹਿਰ - ਜੂਡੀਸ਼ੀਅਲ ਅਫਸਰਾਂ ਵੱਲੋ  ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ  ਵਿੱਚ ਨਵੀ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ ਵੱਖ ਤਰਾਂ ਦੇ 80  ਛਾਂ ਦਾਰ ਰੁੱਖ ਅਤੇ ਫਲਾਂ ਦੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ  ਮਨਾਇਆ ਗਿਆ।  
ਇਸ ਮੌਕੇ ਮਾਣਯੋਗ ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਸ਼ੋਕ ਕਪੂਰ,  ਵਧੀਕ ਜ਼ਿਲ੍ਹਾਂ ਤੇ ਸ਼ੈਸਨ ਜੱਜ-1  ਕਰੂਨੇਸ਼  ਕੁਮਾਰ, ਜ਼ਿਲ੍ਹਾਂ ਜੱਜ ( ਫੈਮਿਲੀ ਕੋਰਟ) ਹਰੀਸ਼ ਅਨੰਦ, ਸੀ.ਜੇ.ਐਮ -ਕਮ -ਸਕੱਤਰ,  ਸ.ਕਮਲਦੀਪ ਸਿੰਘ ਧਾਲੀਵਾਲ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਅਪਰਾਜਿਤਾ ਜ਼ੋਸੀ, ਸਿਵਲ ਜੱਜ (ਜੂਨੀਅਰ ਡੀਵੀਜ਼ਨ) ਤਰਨਦੀਪ ਕੌਰ, ਸਿਵਲ ਜੱਜ (ਜੂਨੀਅਰ ਡੀਵੀਜਨ)  ਐਂਨਚਲ ਧੀਰ,  ਬਾਰ ਐਸ਼ੋਸੀਅਨ ਪ੍ਰਧਾਨ ਸਮਸ਼ੇਰ ਸਿੰਘ ਝਿੱਕਾ  ਅਤੇ ਦਫਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਜੂਡੀਸ਼ੀਅਲ ਅਫਸਰਾਂ ਵੱਲੋ  ਕਿਹਾ ਕਿ  ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਹਰ ਮਨੁੱਖ ਲਾਵੇ ਇਕ ਰੁੱਖ ਦਾ ਸੁਨੇਹਾ ਦਿਤਾ ।