ਮੁਹਾਲੀ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ
ਐਸ ਏ ਐਸ ਨਗਰ, 1 ਜੂਨ - ਲੋਕਸਭਾ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅੱਜ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਸਿਰੇ ਚੜ੍ਹਿਆ। ਇਸ ਦੌਰਾਨ ਜਿੱਥੇ ਵੱਖ ਵੱਖ ਵੀ ਵੀ ਆਈ ਪੀ ਵਿਅਕਤੀਆਂ ਵਲੋਂ ਵੋਟਾਂ ਪਾਈਆਂ ਗਈਆਂ ਉੱਥੇ ਆਮ ਲੋਕਾਂ ਨੇ ਵੀ ਲੋਕਤੰਤਰ ਦੇ ਇਸ ਜ੪ਨ ਵਿੱਚ ਆਪਣੀ ਬਣਦੀ ਹਿੱਸੇਦਾਰੀ ਕਰਦਿਆਂ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਅਤੇ ਭਾਰੀ ਗਰਮੀ ਦੇ ਬਾਵਜੂਦ ਲੋਕ ਪੋਲਿੰਗ ਬੂਥਾਂ ਤੇ ਪਹੁੰਚ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਨਜਰ ਆਏ।

ਇਸ ਦੌਰਾਨ ਜਿੱਥੇ ਚੋਣ ਕਮਿ੪ਨ ਵਲੋਂ ਵੋਟਰਾਂ ਦੀ ਸਹੂਲੀਅਤ ਲਈ ਸਾਰੇ ਪੋਲਿੰਗ ਬੂਥਾਂ ਤੇ ਗੁਲਾਬ ਦੇ ਸ਼ਰਬਤ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਵੱਖ ਵੱਖ ਥਾਵਾਂ ਤੇ ਸਿਆਸੀ ਆਗੂਆਂ ਅਤੇ ਆਮ ਲੋਕਾਂ ਵਲੋਂ ਵੀ ਵੋਟਰਾਂ ਵਾਸਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ।
ਇਸ ਦੌਰਾਨ ਨਗਰ ਨਿਗਮ ਦੇ ਡਿਪਟੀ ਮੇਅਰ ਸ਼੍ਰੀ ਕੁਲਜੀਤ ਸਿੰਘ ਬੇਦੀ ਵਲੋਂ ਪੋਲਿੰਗ ਸਟੇਸ਼ਨ ਦੇ ਨੇੜੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਸੈਕਟਰ 69 ਵਿੱਚ ਸਾਬਕਾ ਕੌਂਸਲਰ ਸ਼੍ਰੀ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵਲੋਂ ਛਬੀਲ ਲਗਾਈ ਗਈ।
ਇਸ ਦੌਰਾਨ ਸੋਹਾਣਾ ਦੇ ਰਤਨ ਪ੍ਰੋਫੈਸ਼ਨਲ ਕਾਲੇਜ ਦੇ ਪ੍ਰਬੰਧਕਾਂ ਵਲੋਂ ਵੋਟਰਾਂ ਦੀ ਮੈਡੀਕਲ ਜਾਂਚ ਦਾ ਪ੍ਰਬੰਧ ਕੀਤਾ ਗਿਆ। ਕਾਲੇਜ ਦੇ ਮੁਖੀ ਸ੍ਰੀ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਕਾਲੇਜ ਵਿੱਚ ਬਣੇ ਪੋਲਿੰਗ ਬੂਥ ਵਿੱਚ ਆਉਣ ਵਾਲੇ ਜਿਹਨਾਂ ਵੋਟਰਾਂ ਨੂੰ ਮਦਦ ਦੀ ਲੋੜ ਸੀ ਉਹਨਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਵੋਟਰਾਂ ਨੂੰ ਓ ਆਰ ਐਸ ਦਾ ਘੋਲ ਵੀ ਪਿਲਾਇਆ ਗਿਆ।
ਫੇਜ 9 ਵਿੱਚ ਮਿਉਂਸਪਲ ਕੌਂਸਲਰ ਕਮਲਰਜੀਤ ਸਿੰਘ ਬੰਨੀ ਨੇ ਆਪਣੇ ਬੂਥ ਵਿੱਚ ਸਭ ਤੋਂ ਪਹਿਲਾਂ ਪਹੁੰਚ ਕੇ ਵੋਟ ਪਾਈ। ਉਹਨਾਂ ਦੇ ਬੇਟੇ ਨੇ ਵੀ ਅੱਜ ਜਿੰਦਗੀ ਵਿੱਚ ਪਹਿਲੀ ਵਾਰ ਵੋਟ ਪਾਈ।
ਪਿੰਡ ਚਿੱਲਾ ਵਿੱਚ ਅੱਜ ਤਿੰਨ ਪੀੜੀਆਂ ਨੇ ਇੱਕਠਿਆਂ ਵੋਟ ਪਾਈ। ਪੱਤਰਕਾਰ ਕਰਮਜੀਤ ਸਿੰਘ ਚਿੱਲਾ, ਉਹਨਾਂ ਦੇ ਪਿਤਾ ਸ਼੍ਰੀ ਅਜੈਬ ਸਿੰਘ ਗਿੱਲ (ਸਾਬਕਾ ਸਰਪੰਚ ਚਿੱਲਾ) ਚਾਚਾ ਮੇਵਾ ਸਿੰਘ ਗਿੱਲ, ਅਤੇ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਵਲੋਂ ਅੱਜ ਮੁਹਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਚਿੱਲਾ ਵਿਖੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ।