ਸ਼ਿਵ ਸੈਨਾ ਪੰਜਾਬ ਵੱਲੋਂ ਬਲਾਕ ਪ੍ਰਧਾਨ ਅਤੇ ਸਿਟੀ ਪ੍ਰਧਾਨ ਦੀ ਕੀਤੀ ਗਈ ਨਿਯੁਕਤੀ

ਗੜਸ਼ੰਕਰ, 7 ਸਤੰਬਰ- ਸ਼ਿਵ ਸੈਨਾ ਪੰਜਾਬ ਵੱਲੋਂ ਗੜਸ਼ੰਕਰ ਬਲਾਕ ਪ੍ਰਧਾਨ ਅਤੇ ਸਿਟੀ ਪ੍ਰਧਾਨ ਦੀ ਅੱਜ ਨਿਯੁਕਤੀ ਕੀਤੀ ਗਈ। ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਵੱਲੋਂ ਅੱਜ ਗੜਸ਼ੰਕਰ ਵਿੱਚ ਇਹ ਨਿਯੁਕਤੀਆਂ ਕੀਤੀਆਂ ਗਈਆਂ ਇਸ ਮੌਕੇ ਪੰਜਾਬ ਦੇ ਉਪ ਪ੍ਰਧਾਨ ਸਤਿੰਦਰ ਸੈਣੀ ਆਪਣੇ ਸਾਥੀਆਂ ਸਮੇਤ ਪਹੁੰਚੇ।

ਸੰਗਠਨ ਵਿਚ ਕੀਤੀ ਗਈ ਨਵੀਂ ਚੋਣ ਵਿੱਚ ਬਲਾਕ ਪ੍ਰਧਾਨ ਵਜੋਂ ਲਖਵਿੰਦਰ ਕੁਮਾਰ ਲਾਡੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਬਲਾਕ ਦੇ ਵਾਈਸ ਪ੍ਰਧਾਨ ਵਜੋਂ ਪ੍ਰਵੀਨ ਪੀਨਾ ਅਤੇ ਜਨਰਲ ਸੈਕਟਰੀ ਸੋਨੀ ਬਿੱਲਾ ਦੀ ਨਿਯੁਕਤੀ ਕੀਤੀ ਗਈ।ਸਿਟੀ ਪ੍ਰਧਾਨ ਵਜੋਂ ਵਰਿੰਦਰ ਸਿੰਘ ਬਿੱਕਰ ਨੂੰ ਚੁਣਿਆ ਗਿਆ, ਸਿਟੀ ਦੇ ਵਾਈਸ ਪ੍ਰਧਾਨ ਵਜੋਂ ਜਸਵੀਰ ਜੀਵਾ ਅਤੇ ਜਰਨਲ ਸੈਕਟਰੀ ਵਜੋਂ ਦਵਿੰਦਰ ਪਾਲ ਨੂੰ ਨਿਯੁਕਤ ਕੀਤਾ ਗਿਆ।