ਪਟਿਆਲਾ ਦਾ ਵਿਕਾਸ ਯਕੀਨੀ ਬਣਾਉਣ ਲਈ ਰੋਡ ਮੈਪ ਤਿਆਰ : ਪ੍ਰਨੀਤ ਕੌਰ

ਪਟਿਆਲਾ, 29 ਮਈ - ਭਾਜਪਾ ਆਗੂ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ ਪਟਿਆਲਾ ਦੇ ਵਿਕਾਸ ਲਈ ਪਰਿਵਰਤਨਸ਼ੀਲ ਯੋਜਨਾ ਦੀ ਰੂਪਰੇਖਾ ਉਲੀਕੀ ਹੈ। ਸ਼ੁਤਰਾਣਾ, ਸਮਾਣਾ ਅਤੇ ਪਾਤੜਾਂ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਪਟਿਆਲਾ ਨੂੰ ਖੁਸ਼ਹਾਲੀ ਅਤੇ ਤਰੱਕੀ ਦਾ ਨਮੂਨਾ ਬਣਾਉਣ ਦੇ ਮੰਤਵ ਨਾਲ ਆਪਣੀ ਵਿਸਤ੍ਰਿਤ ਗਰੰਟੀ ਪੇਸ਼ ਕੀਤੀ।

ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ, ''ਇਹ ਗਾਰੰਟੀ ਪਟਿਆਲਾ ਲੋਕ ਸਭਾ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਵੋਟਰਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਪਟਿਆਲਾ ਵਿੱਚ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ ਹੈ, ਲੋਕ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੇਵਲ ਮੋਦੀ ਹੀ ਇੱਕ ਵਿਕਸਤ ਪੰਜਾਬ ਅਤੇ ਇੱਕ ਵਿਕਸਤ ਪਟਿਆਲਾ ਨੂੰ ਯਕੀਨੀ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ  ਉਹ ਹਮੇਸ਼ਾ ਵਾਂਗ ਪੰਜਾਬ ਅਤੇ ਪਟਿਆਲਾ (ਪੰਜਾਬ ਦੇ ਅਧਿਕਾਰਾਂ ਦੀ ਸਰਦਾਰੀ) ਨੂੰ ਪਹਿਲ ਦੇਣਗੇ ਅਤੇ ਘੱਗਰ ਦੇ ਹੜ੍ਹ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਪ੍ਰਸਤਾਵਿਤ ਸਮਾਣਾ ਰੇਲਵੇ ਲਾਈਨ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨਾਲ ਕੰਮ ਕਰਣਗੇ। 
ਉਹਨਾਂ ਦੀ ਯੋਜਨਾ ਵਿੱਚ 1 ਲੱਖ ਔਰਤਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਟੀਚਾ, ਸਵੈ-ਸਹਾਇਤਾ ਸਮੂਹਾਂ ਨੂੰ 5 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਪ੍ਰਦਾਨ ਕਰਨਾ ਅਤੇ ਉੱਜਵਲਾ ਦੇ ਤਹਿਤ ਮੁਫਤ ਗੈਸ ਕੁਨੈਕਸ਼ਨ ਯੋਜਨਾ ਨੂੰ ਜਾਰੀ ਰੱਖਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਪਟਿਆਲਾ ਨੂੰ ਨੌਜਵਾਨਾਂ ਲਈ ਸਟਾਰਟ-ਅੱਪ ਹੱਬ ਵਜੋਂ ਵਿਕਸਤ ਕਰਨਾ, 20 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕਰਵਾਉਣਾ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਧਾ ਕੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੈ।