ਤੀਕਸ਼ਨ ਸੂਦ ਅਤੇ ਹੋਰ ਭਾਜਪਾ ਆਗੂਆਂ ਨੇ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ

ਹੁਸ਼ਿਆਰਪੁਰ - ਭਾਜਪਾ ਦੇ ਆਗੂਆਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਵਿਜੇ ਪਠਾਨੀਆ ਨੇ ਭਾਜਪਾ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤ ਇੱਕ ਆਰਥਿਕ ਅਤੇ ਡਿਜੀਟਲ ਤਾਕਤ ਵਜੋਂ ਉਭਰਿਆ ਹੈ।

ਮੋਦੀ ਸ਼ਾਸਨ 'ਚ ਅਸੀਂ 11ਵੇਂ ਤੋਂ ਦੁਨੀਆ ਦੀ 5ਵੀਂ ਅਰਥਵਿਵਸਥਾ ਬਣ ਗਏ ਹਾਂ। ਸਾਡੀਆਂ ਫੌਜਾਂ ਕਿਸੇ ਵੀ ਲੜਾਈ ਵਿੱਚ ਲੜਨ ਦੇ ਸਮਰੱਥ ਹਨ ਅਤੇ ਸਾਡਾ ਦੇਸ਼ ਡਿਜੀਟਲ ਲੈਣ-ਦੇਣ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਅਸੀਂ ਮੋਬਾਈਲ ਫੋਨ ਬਣਾਉਣ ਵਿੱਚ ਦੁਨੀਆ ਦੀ ਦੂਜੀ ਸ਼ਕਤੀ ਬਣ ਗਏ ਹਾਂ।   ਇਨ੍ਹਾਂ ਪ੍ਰਾਪਤੀਆਂ ਸਦਕਾ ਭਾਰਤ ਕੁਝ ਸਾਲਾਂ ਵਿੱਚ ਇੱਕ ਵਿਕਸਤ ਦੇਸ਼ ਵਜੋਂ ਪਛਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਰਗਾ ਮਿਹਨਤੀ ਤੇ ਦੇਸ਼ ਭਗਤ ਪ੍ਰਧਾਨ ਮੰਤਰੀ ਹੀ ਵਿਕਸਤ ਭਾਰਤ ਦਾ ਸੰਕਲਪ ਲੈ ਕੇ ਅੱਗੇ ਵਧ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਡਿਤ ਚੰਦਰ ਸ਼ੇਖਰ ਤਿਵਾੜੀ, ਰਣਜੀਤ ਸਿੰਘ, ਚਰਨਜੀਤ ਕੌਰ, ਤਰਸੇਮ ਲਾਲ, ਮਾਸਟਰ ਹਰਦਿਆਲ ਸਿੰਘ, ਧਰਮਪਾਲ, ਸੁਰਜੀਤ ਸਿੰਘ, ਮਨਜੀਤ ਸਿੰਘ ਬਲਬੀਰ ਸਿੰਘ ਆਦਿ ਵੀ ਹਾਜ਼ਰ ਸਨ।