ਨਗਰ ਕੌਂਸਲ ਦੇ ਪ੍ਰਧਾਨ ਨੇ ਰਾਜਪੁਰਾ ਦੇ ਨਾਲ ਲੱਗਦੇ 25 ਦਰਾਂ ਨਾਲੇ ਦਾ ਲਿਆ ਜਾਇਜ਼ਾ

ਰਾਜਪੁਰਾ, 4 ਸਤੰਬਰ- ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਆਏ ਹੋਏ ਹਨ ਅਤੇ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਹਨ। ਇਸ ਦੌਰਾਨ ਰਾਜਪੁਰਾ ਦੇ ਨਾਲ ਲੰਘਦਾ 25 ਦਰਾਂ ਨਾਲਾ ਅਤੇ ਘੱਗਰ ਵੀ ਪੂਰੇ ਉਫਾਨ 'ਤੇ ਹਨ। ਰਾਜਪੁਰਾ ਤੋਂ ਅੰਬਾਲਾ ਵੱਲ ਜਾਂਦਿਆਂ ਨੈਸ਼ਨਲ ਹਾਈਵੇ 'ਤੇ ਵਗਣ ਵਾਲਾ 25 ਦਰਾਂ ਨਾਲਾ ਇਸ ਵੇਲੇ ਪੂਰੇ ਉਫਾਨ 'ਤੇ ਚੱਲ ਰਿਹਾ ਹੈ ਅਤੇ ਇਸ ਦੀ ਸਾਈਡ ਤੋਂ ਪਾੜ ਪੈਣ ਦਾ ਖਤਰਾ ਹੋਣ ਕਰਕੇ ਆਸ-ਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ।

ਇਸ ਦੌਰਾਨ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਤੇ ਮੀਤ ਪ੍ਰਧਾਨ ਰਜੇਸ਼ ਕੁਮਾਰ ਵੱਲੋਂ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਉਸ ਪਾੜ ਨੂੰ ਪੂਰਨ ਦੀ ਪੂਰੀ ਤਿਆਰੀ ਕਰ ਲਈ ਗਈ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।