ਬਿਜਲੀ ਦੀ ਮਾੜੀ ਸਪਲਾਈ ਤੋਂ ਤੰਗ ਫੇਜ਼ 4 ਦੇ ਵਸਨੀਕਾਂ ਦਾ ਵਫਦ ਐਕਸੀਅਨ ਨੂੰ ਮਿਲਿਆ

ਐਸ ਏ ਐਸ ਨਗਰ, 22 ਮਈ - ਬਿਜਲੀ ਦੀ ਮਾੜੀ ਸਪਲਾਈ ਕਾਰਨ ਤੰਗ ਹੋ ਰਹੇ ਫੇਜ਼ 4 ਦੇ ਵਸਨੀਕਾਂ ਦਾ ਇੱਕ ਵਫਦ ਸਾਬਕਾ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਦੀ ਅਗਵਾਈ ਹੇਠ ਬਿਜਲੀ ਵਿਭਾਗ ਦੇ ਐਕਸੀਅਨ ਸz. ਰਣਜੀਤ ਸਿੰਘ ਸਿੱਧੂ ਨੂੰ ਮਿਲਿਆ ਅਤੇ ਉਹਨਾਂ ਨੂੰ ਬਿਜਲੀ ਸਪਲਾਈ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਵਫਦ ਨੇ ਅਧਿਕਾਰੀ ਨੂੰ ਦੱਸਿਆ ਕਿ ਬਿਜਲੀ ਵਾਰ ਵਾਰ ਆਉਂਦੀ ਜਾਂਦੀ ਹੈ ਅਤੇ ਵੋਲਟੇਜ ਵੀ ਬਹੁਤ ਜਿਆਦਾ ਘਟਦੀ ਵੱਧਦੀ ਹੈ ਜਿਸ ਕਾਰਨ ਲੋਕਾਂ ਦੇ ਕੀਮਤੀ ਉਪਕਰਨ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸz. ਗੁਰਮੁਖ ਸਿੰਘ ਸੋਹਲ ਨੇ ਦੱਸਿਆ ਕਿ ਐਕਸੀਅਨ ਸz. ਸਿੱਧੂ ਨੇ ਵਫਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਮੌਕੇ ਤੇ ਉਸ ਖੇਤਰ ਦੇ ਜੇ ਈ ਨੂੰ ਸੱਦ ਕੇ ਇਸ ਮਸਲੇ ਦਾ ਤੁਰੰਤ ਹੀ ਹਲ ਕਰਨ ਲਈ ਕਿਹਾ।

ਉਹਨਾਂ ਕਿਹਾ ਕਿ ਐਕਸੀਅਨ ਵਲੋਂ ਹਿਦਾਇਤ ਦਿੱਤੀ ਗਈ ਕਿ ਫੇਜ਼ 4 ਵਿੱਚ ਲੱਗੇ ਘੱਟ ਸਮਰਥਾ ਵਾਲੇ ਟ੍ਰਾਂਸਫਾਰਮਰਾਂ ਨੂੰ ਤੁਰੰਤ ਅਪਗ੍ਰੇਡ ਕੀਤਾ ਜਾਵੇ ਅਤੇ ਜਿਹੜੇ ਜੰਪਰ ਖਰਾਬ ਹਨ ਉਹਨਾਂ ਨੂੰ ਤੁਰੰਤ ਬਦਲਿਆ ਜਾਵੇ।

ਵਫਦ ਵਿੱਚ ਹੋਰਨਾਂ ਤੋਂ ਇਲਾਵਾ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਬਲਦੇਵ ਰਾਮ, ਗੁਰਵਿੰਦਰ ਸਿੰਘ ਪਿੰਕੀ, ਸ੍ਰੀ ਜੇ ਪੀ ਐਸ ਨਿੰਦਰਾ, ਗੁਰਿੰਦਰ ਸਿੰਘ, ਚਰਨਜੀਤ ਸਿੰਘ ਨਾਰੰਗ, ਰਮਿੰਦਰ ਪਾਲ ਸਿੰਘ, ਯੁਧਮਾਲ ਪੁਰੀ, ਸੁਨੀਤਾ ਅਗਰਵਾਲ ਅਤੇ ਹੋਰ ਵਸਨੀਕ ਸ਼ਾਮਿਲ ਸਨ।