ਆਪਣੇ ਉਮੀਦਵਾਰ ਨੂੰ ਜਾਣੋ

ਐਸ ਏ ਐਸ ਨਗਰ, 22 ਮਈ - ਲੋਕਸਭਾ ਚੋਣਾਂ ਲਈ ਪ੍ਰਚਾਰ ਪੂਰੀ ਤੇਜੀ ਤੇ ਹੈ ਅਤੇ ਇਸ ਦੌਰਾਨ ਵੱਖ ਵੱਖ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ਵਿੱਚ ਉਤਰੇ ਹਨ। ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਸz. ਜਸਬੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹਨਾਂ ਵਲੋਂ ਜੋਰਾਂ ਸ਼ੋਰਾਂ ਨਾਲ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਐਸ ਏ ਐਸ ਨਗਰ, 22 ਮਈ - ਲੋਕਸਭਾ ਚੋਣਾਂ ਲਈ ਪ੍ਰਚਾਰ ਪੂਰੀ ਤੇਜੀ ਤੇ ਹੈ ਅਤੇ ਇਸ ਦੌਰਾਨ ਵੱਖ ਵੱਖ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ਵਿੱਚ ਉਤਰੇ ਹਨ। ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਸz. ਜਸਬੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹਨਾਂ ਵਲੋਂ ਜੋਰਾਂ ਸ਼ੋਰਾਂ ਨਾਲ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

3 ਨਵੰਬਰ 1979 ਨੂੰ ਬਲਾਚੌਰ ਨੇੜੇ ਪਿੰਡ ਗੜ੍ਹੀ (ਕਾਨੂੰਗੋਆ) ਵਿੱਚ ਜਨਮੇ ਜਸਬੀਰ ਸਿੰਘ ਨੇ ਮੁੱਢਲੀ ਸਿਖਿਆ ਪਿੰਡ ਤੋਂ ਹੀ ਹਾਸਿਲ ਕੀਤੀ ਅਤੇ ਫਿਰ ਐਮ ਏ ਲੋਕ ਪ੍ਰਸ਼ਾਸਨ ਕੀਤੀ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਬਤੌਰ ਸੈਨਟਰੀ ਇੰਸਪੈਕਟਰ ਦੀ ਨੌਕਰੀ ਕੀਤੀ। ਸz. ਗੜ੍ਹੀ ਦੱਸਦੇ ਹਨ ਕਿ ਉਹਨਾਂ ਕੁਲ 18 ਸਾਲ ਤੋਂ ਵੱਧ ਨੌਕਰੀ ਕੀਤੀ। ਉਹ ਕਹਿੰਦੇ ਹਨ ਕਿ ਨੌਕਰੀ ਦੌਰਾਨ ਵੀ ਉਹਨਾਂ ਵਲੋਂ ਗਰੀਬ ਲੋੜਵੰਦ ਅਤੇ ਦੱਬੇ ਕੁਚਲੇ ਲੋਕਾਂ ਦੀ ਹਾਲਤ ਸੁਧਾਰਨ ਵਾਸਤੇ ਕੰਮ ਕੀਤੇ ਜਾਂਦੇ ਸਨ ਅਤੇ ਇਹਨਾਂ ਵਰਗਾਂ ਦੀ ਸੇਵਾ ਕਰਨ ਦਾ ਜਜਬਾ ਹੀ ਉਹਨਾਂ ਨੂੰ ਨੌਕਰੀ ਤੋਂ ਰਾਜਨੀਤੀ ਵੱਲ ਲੈ ਆਇਆ। ਉਹ ਕਹਿੰਦੇ ਹਨ ਕਿ ਇਹ ਜਜਬਾ ਹੀ ਸੀ ਜਿਸਨੇ ਪੈਨਸ਼ਨ ਲਈ ਲੋੜੀਦੀ 20 ਸਾਲ ਦੀ ਸੇਵਾ ਪੂਰੀ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਸਰਗਰਮ ਰਾਜਨੀਤੀ ਵੱਲ ਲੈ ਆਂਦਾ ਅਤੇ ਉਹਨਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਹ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਪਾਰਟੀ ਸੁਪਰੀਮੋ ਭੈਣ ਮਾਇਆਵਤੀ ਨੇ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦਾ ਪ੍ਰਧਾਨ ਥਾਪ ਦਿੱਤਾ।

ਸਿਆਸਤ ਵਿੱਚ ਸਰਗਰਮ ਹੋਣ ਤੋਂ ਇਲਾਵਾ ਉਹ ਉੱਘੇ ਲੇਖਕ ਅਤੇ ਖਿਡਾਰੀ ਵੀ ਰਹੇ ਹਨ ਅਤੇ ਉਹਨਾਂ ਦੀਆਂ ਦੋ ਪੁਸਤਕਾਂ ਬੇਗਮਪੁਰੇ ਦਾ ਸੁਪਨਾਸਾਜ ਸ਼੍ਰੀ ਗੁਰੂ ਰਵਿਦਾਸ ਜੀ ਅਤੇ ਸਤਿਗੁਰ ਕਬੀਰ ਜੀ ਵੀ ਪ੍ਰਕਾਸ਼ਿਤ ਹੋਈਆਂ ਹਨ। ਸz. ਜਸਬੀਰ ਸਿੰਘ ਗੜ੍ਹੀ ਦੱਸਦੇ ਹਨ ਕਿ ਉਹਨਾਂ ਨੇ ਸਿੱਖ ਧਰਮ, ਹਿੰਦੂ ਧਰਮ ਅਤੇ ਬੋਧ ਧਰਮ ਦਾ ਕਾਫੀ ਅਧਿਐਨ ਕੀਤਾ ਹੈ ਅਤੇ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਫੁਲੇ ਸ਼ਾਹੂ ਦੇ ਵਿਚਾਰ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਸਮਾਜ ਦੇ ਦਬੇ ਕੁਚਲੇ ਵਰਗਾਂ ਦੀ ਭਲਾਈ ਹੀ ਉਹਨਾਂ ਦਾ ਮੁੱਖ ਟੀਚਾ ਹੈ।

ਹਲਕਾ ਆਨੰਦਪੁਰ ਸਾਹਿਬ ਸਬੰਧੀ ਉਹਨਾਂ ਦੀ ਧਾਰਨਾ ਹੈ ਕਿ ਇਹ ਹਲਕਾ ਅਜੇ ਵੀ ਬਹੁਤ ਪਛੜਿਆ ਹੈ ਤੇ ਇਸ ਹਲਕੇ ਵਿੱਚ ਕਾਫੀ ਕੰਮ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਹਲਕੇ ਵਿੱਚ ਲੋਕਾਂ ਨੂੰ ਲੋੜੀਂਦੀਆਂ ਸਿਹਤ ਅਤੇ ਸਿਖਿਆ ਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ ਅਤੇ ਇਹ ਕੰਮ ਕੇਂਦਰ ਦੇ ਪੱਧਰ ਤੇ ਹੀ ਹੋ ਸਕਦਾ ਹੈ। ਇਸੇ ਤਰ੍ਹਾਂ ਮੁੱਖ ਸ਼ਹਿਰਾਂ ਨੂੰ ਜੋੜਣ ਵਾਸਤੇ ਚਾਰ ਲੇਨ ਸੜਕਾਂ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦਰਿਆਵਾਂ ਦੇ ਕੰਢੇ ਵਸਦੇ ਪਿੰਡ, ਘਾੜ੍ਹ ਦੇ ਇਲਾਕੇ ਅਤੇ ਦੂਰ ਦਰਾਜ ਦੇ ਇਲਾਕੇ ਦੇਸ਼ ਦੀ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਪਛੜੇ ਹੋਏ ਹਨ।

ਉਹ ਕਹਿੰਦੇ ਹਨ ਕਿ ਗੜਸ਼ੰਕਰ, ਬੰਗਾ, ਖੁਰਾਲਗੜ ਸਾਹਿਬ, ਮੋਜੋਵਾਲ ਅਤੇ ਅਨੰਦਪੁਰ ਸਾਹਿਬ ਮਾਰਗ ਨੂੰ 4 ਮਾਰਗੀ ਬਣਾਉਣਾ, ਸ਼ਹੀਦ ਭਗਤ ਸਿੰਘ ਨਗਰ ਵਿੱਚ ਮੈਡੀਕਲ ਕਾਲਜ ਬਣਵਾਉਣਾ, ਨਵਾਂ ਸ਼ਹਿਰ ਵਿੱਚ ਪਾਸਪੋਰਟ ਦਫਤਰ ਬਣਾਉਣਾ, ਘਾੜ ਖੇਤਰ ਦਾ ਵਿਕਾਸ, ਬੇਟ ਏਰੀਏ ਦੀਆਂ ਸਮੱਸਿਆਵਾਂ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹਲ ਲਈ ਕਾਰਵਾਈ ਕਰਨਾ, ਕਿਸਾਨਾਂ ਅਤੇ ਪੇਂਡੂ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਦਿਵਾਉਣਾ, ਪੂਰੇ ਹਲਕੇ ਦਾ ਸਰਬ ਪੱਖੀ ਵਿਕਾਸ, ਗਰੀਬ ਵਿਦਿਆਰਥੀਆਂ ਲਈ ਉਚੇਰੀ ਪੜ੍ਹਾਈ ਦੇ ਸਾਧਨ ਪੱਕੇ ਕਰਨੇ ਅਤੇ ਰੁਜ਼ਗਾਰ ਆਧਾਰਿਤ ਉਦਯੋਗ ਸਥਾਪਿਤ ਕਰਨਾ ਹਲਕੇ ਦੇ ਵਿਕਾਸ ਪ੍ਰਤੀ ਉਹਨਾਂ ਦੇ ਮੁਖ ਟੀਚੇ ਹਨ। ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਜੀ , ਬਾਬਾ ਬੰਦਾ ਸਿੰਘ ਬਹਾਦਰ, ਬੀਬੀ ਹਰਸ਼ਰਨ ਕੌਰ, ਬਾਬੂ ਕਾਸ਼ੀਰਾਮ, ਬਾਬੂ ਮੰਗੂਰਾਮ ਮੰਗੋਲੀਆ, ਗਿਆਨੀ ਦਿੱਤ ਸਿੰਘ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਅਤੇ ਸੰਗਤ ਸਿੰਘ ਦੀ ਯਾਦਗਾਰਾਂ ਸਥਾਪਤ ਕਰਨਾ ਵੀ ਉਹਨਾਂ ਦਾ ਟੀਚਾ ਹੈ। ਉਹ ਕਹਿੰਦੇ ਹਨ ਕਿ ਲੋਕ ਪ੍ਰਸ਼ਾਸਨ ਦੇ ਵਿਦਿਆਰਥੀ ਹੋਣ ਕਾਰਨ ਉਹ ਬਹੁਤ ਨਜ਼ਦੀਕੀ ਤੋਂ ਸਮਝਦੇ ਹਨ ਕਿ ਪ੍ਰਸ਼ਾਸਨ ਲੋਕਾਂ ਤੱਕ ਕਿਸ ਤਰ੍ਹਾਂ ਫਾਇਦਾ ਪਹੁੰਚਾਉਣਾ ਹੈ।

ਸz. ਗੜ੍ਹੀ ਦੱਸਦੇ ਹਨ ਕਿ ਹਲਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਸਮਝਦੇ ਹਨ ਕਿ ਹਲਕੇ ਦਾ ਜਮਪਲ ਹੋਣ ਕਰਕੇ ਉਹ ਹਲਕੇ ਦੇ ਵਿਕਾਸ ਨੂੰ ਪਹਿਲ ਦੇਵੇਗਾ। ਉਹਨਾਂ ਕਿਹਾ ਕਿ ਇਸ ਵਾਰ ਬਹੁ ਕੋਨਾ ਮੁਕਾਬਲਾ ਹੋਣ ਕਾਰਨ ਬਹੁਜਨ ਸਮਾਜ ਪਾਰਟੀ ਮਜਬੂਤ ਸਥਿਤੀ ਵਿੱਚ ਹੈ। ਉਹਨਾਂ ਕਿਹਾ ਕਿ ਹਲਕੇ ਦੀਆਂ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸਮਾਜਿਕ ਸੰਗਠਨ ਵਲੋਂ ਉਹਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਟੁੱਟਣ ਸਬੰਧੀ ਪੁੱਛੇ ਜਾਣ ਤੇ ਜਸਬੀਰ ਸਿੰਘ ਗੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੋ ਬੇੜੀਆਂ ਵਿੱਚ ਪੈਰ ਰੱਖ ਰਿਹਾ ਸੀ ਅਤੇ ਉਹਨਾਂ ਦੇ ਦੋਗਲੇਪਨ ਕਾਰਨ ਸਮਝੌਤਾ ਟੁੱਟਾ ਹੈ। ਸz ਗੜੀ ਨੇ ਕਿਹਾ ਕਿ ਉਹਨਾਂ ਵਲੋਂ ਅਕਾਲੀ ਦਲ ਨੂੰ ਜਨਵਰੀ ਵਿੱਚ ਹੀ ਕਹਿ ਦਿੱਤਾ ਗਿਆ ਸੀ ਕਿ ਲੋਕਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਕਰ ਲਈ ਜਾਵੇ ਪਰ ਉਹਨਾਂ ਦੀ ਹੋਰ ਪਾਸੇ ਝਾਕ ਕਾਰਨ ਹੀ ਇਹ ਸਮਝੌਤਾ ਟੁੱਟਿਆ ਹੈ।