ਜਨਤਾ ਮਾਰਕੀਟ ਦੀਆਂ ਸਮੱਸਿਆਵਾਂ ਹਲ ਕਰਨ ਦੀ ਮੰਗ
ਐਸ ਏ ਐਸ ਨਗਰ, 14 ਮਈ - ਜਨਤਾ ਮਾਰਕੀਟ ਫੇਜ਼-3ਬੀ1 ਮੁਹਾਲੀ ਦੇ ਪ੍ਰਧਾਨ ਰਤਨ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਨੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਮੰਗ ਕੀਤੀ। ਇਸ ਮੌਕੇ ਵਫਦ ਵਲੋਂ ਨਗਰ ਨਿਗਮ ਦੇ ਮੇਅਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

ਵਫਦ ਨੇ ਮੇਅਰ ਨੂੰ ਦੱਸਿਆ ਕਿ ਜਨਤਾ ਮਾਰਕੀਟ, ਮੰਦਿਰ, ਰਾਮਗੜੀਆ ਭਵਨ ਦੇ ਬਾਹਰ ਸੜਕ ਤੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਜਾਂਦਾ ਹੈ, ਜਿਸ ਕਾਰਨ ਬਹੁਤ ਗੰਦੀ ਬਦਬੂ ਪੈਦਾ ਹੋ ਜਾਂਦੀ ਹੈ ਅਤੇ ਆਉਣ ਜਾਣ ਵਾਲਿਆਂ ਲਈ ਲੰਘਣਾ ਵੀ ਔਖਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਹਰ ਮਹੀਨੇ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ ਅਤੇ ਰਿਪੇਅਰ ਵੀ ਕੀਤੀ ਜਾਂਦੀ ਹੈ ਪਰ ਉਸਦਾ ਅਸਰ ਇੱਕ ਹਫਤੇ ਤੱਕ ਹੀ ਰਹਿੰਦਾ ਹੈ। ਫਿਰ ਸੀਵਰੇਜ ਲਾਈਨਾਂ ਬਲਾਕ ਹੋ ਜਾਂਦੀਆਂ ਹਨ। ਉਹਨਾਂ ਮੰਗ ਕੀਤੀ ਕਿ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣ।
ਉਹਨਾਂ ਦੱਸਿਆ ਕਿ ਮਾਰਕੀਟ ਦੇ ਬਾਥਰੂਮ ਦੀ ਵੀ ਮਾੜੀ ਹਾਲਤ ਹੈ। ਇੱਥੇ ਸੀਟਾਂ ਟੁੱਟੀਆਂ ਹੋਈਆਂ ਹਨ, ਵਾਸ਼ ਬੇਸਿਨ ਖਰਾਬ ਹਨ ਅਤੇ ਟਾਈਲਾਂ ਵੀ ਟੁੱਟੀਆਂ ਹੋਈਆਂ ਹਨ। ਉਹਨਾਂ ਮੰਗ ਕੀਤੀ ਕਿ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇ।
ਮੇਅਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਵਾਉਣਗੇ ਅਤੇ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਹਲ ਕੀਤਾ ਜਾਵੇਗਾ। ਇਸ ਮੌਕੇ ਜਤਿੰਦਰ ਸਿੰਘ ਹੈਪੀ, ਦਵਿੰਦਰ ਸਿੰਘ ਬੰਟੀ, ਸੰਨੂੰ ਮਦਾਨ, ਬਿਕਰਮਜੀਤ ਸਿੰਘ ਹੂੰਝਣ ਵੀ ਹਾਜਿਰ ਸਨ।