ਤਰਸੇਮ ਸਿੰਘ ਦੀਆਂ ਅੱਖਾਂ ਮਰਨ ਉਪਰੰਤ ਦਾਨ ਕਰਵਾਈਆਂ ਗਈਆਂ

ਹੁਸ਼ਿਆਰਪੁਰ - ਨੇਤਰ ਦਾਨ ਸੰਸਥਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ, ਸਕੱਤਰ ਬਲਜੀਤ ਸਿੰਘ, ਚੇਅਰਮੈਨ ਬਹਾਦਰ ਸਿੰਘ ਸਨੇਤ ,ਰਿਟਾਇਰ ਡਿਪਟੀ ਡਾਇਰੈਕਟਰ ਪੰਜਾਬ ਡਾਕਟਰ ਕੇਵਲ ਸਿੰਘ, ਅਤੇ ਆਈ ਡੋਨਰ ਇਨਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆਕਿ ਪਿੰਡ ਸਕਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਨਿਵਾਸੀ ਤਰਸੇਮ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰਨ ਕਰਕੇ

ਹੁਸ਼ਿਆਰਪੁਰ - ਨੇਤਰ ਦਾਨ ਸੰਸਥਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ, ਸਕੱਤਰ ਬਲਜੀਤ ਸਿੰਘ, ਚੇਅਰਮੈਨ ਬਹਾਦਰ ਸਿੰਘ ਸਨੇਤ ,ਰਿਟਾਇਰ ਡਿਪਟੀ ਡਾਇਰੈਕਟਰ ਪੰਜਾਬ ਡਾਕਟਰ ਕੇਵਲ ਸਿੰਘ, ਅਤੇ ਆਈ ਡੋਨਰ ਇਨਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆਕਿ ਪਿੰਡ ਸਕਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਨਿਵਾਸੀ ਤਰਸੇਮ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰਨ ਕਰਕੇ ਉਹਨਾਂ ਦੇ ਪਰਿਵਾਰ ਵੱਲੋਂ ਸੂਚਿਤ ਕਰਨ ਤੇ ਉਨਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਭਾਈ ਬਰਿੰਦਰ ਸਿੰਘ ਨੇ ਦੱਸਿਆ ਇਸ ਮੌਕੇ ਤੇ ਥਿੰਦ ਆਈ ਹਸਪਤਾਲ ਜਲੰਧਰ ਦੀ ਟੀਮ ਨੇ ਡਾਕਟਰ ਅਨਿੰਦਰ ਪਾਲ ਸਿੰਘ ਅਤੇ ਡਾਕਟਰ ਬੀਰ ਬਿਕਰਮ ਸਿੰਘ ਦੀ ਅਗਵਾਈ ਵਿੱਚ ਇਹ ਅੱਖਾਂ ਥਿੰਦ ਆਈ ਹੋਸਪੀਟਲ ਜਲੰਧਰ ਭੇਜੀਆਂ ਗਈਆਂ। ਇਸ ਮੌਕੇ ਤੇ ਬਹਾਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਨੇਤਰਹੀਣ ਵਿਅਕਤੀ ਇਸ ਸੰਸਥਾ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਤੇ ਮ੍ਰਿਤਕ ਤਰਸੇਮ ਸਿੰਘ ਦੇ ਪਰਿਵਾਰਿਕ ਮੈਂਬਰ ਹਰਪ੍ਰੀਤ ਸਿੰਘ, ਬੇਅੰਤ ਕੌਰ, ਗਗਨਦੀਪ ਕੌਰ, ਅਮਰਜੀਤ ਸਿੰਘ, ਅਨੁਰੀਤ ਕੌਰ, ਮਨਰੀਤ ਕੌਰ ਅਤੇ ਕੁਲਵੰਤ ਸਿੰਘ ਹਾਜ਼ਰ ਸਨ।