ਗੁਰਮਤ ਕੈਂਪ ਵਿੱਚ ਭਾਗ ਲੈਣ ਲਈ ਬੱਚਿਆਂ ਵਿੱਚ ਭਾਰੀ ਉਤਸਾਹ

ਹੁਸ਼ਿਆਰਪੁਰ-ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਦੇ ਵਿਦਿਆਰਥੀ ਅੱਜ ਐਮ.ਐਮ.ਏ ਲਾਈਨਜ਼ ਕਲੱਬ ਬਰਮਿੰਘਮ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਗਾਏ ਜਾਣ ਵਾਲੇ ਗੁਰਮਤ ਕੈਂਪ ਲਈ ਰਵਾਨਾ ਹੋਏ। ਪ੍ਰਿੰਸੀਪਲ ਰਾਜਵਿੰਦਰ ਕੌਰ ਅਨੁਸਾਰ ਇਸ ਕੈਂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 52 ਸਕੂਲਾਂ ਦੇ ਲਗਭਗ 1000 ਬੱਚੇ ਭਾਗ ਲੈ ਰਹੇ ਹਨ।

 ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ, ਸ਼ਬਦ ਕੀਰਤਨ,ਕਵੀਸ਼ਰੀ, ਖੇਡਾਂ, ਮਾਰਸ਼ਲ ਆਰਟ ਅਤੇ ਹੋਰ ਜੀਵਨ ਜਾਂਚ ਸਬੰਧੀ ਸਿੱਖਿਆਵਾਂ ਨਾਲ ਸਮੇਂ ਦੇ ਹਾਣੀ ਹੋਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ।