ਬਾਬਾ ਬਾਲਕ ਨਾਥ ਜੀ ਦੀ ਤੀਸਰੀ ਵਿਸ਼ਾਲ ਚੌਂਕੀ ਅਤੇ ਭੰਡਾਰਾ ਕਰਵਾਇਆ।

ਨਵਾਂਸ਼ਹਿਰ - ਸਥਾਨਕ ਰਾਹੋਂ ਰੋਡ 'ਤੇ ਸਥਿਤ ਗੋਮਤੀ ਨਾਥ ਮੰਦਰ 'ਚ ਸਿੱਧ ਯੋਗੀ ਨਾਥ ਸੇਵਾ ਕਲੱਬ ਵੱਲੋਂ ਬਾਬਾ ਬਾਲਕ ਨਾਥ ਜੀ ਦੀ ਤੀਸਰੀ ਵਿਸ਼ਾਲ ਚੌਂਕੀ ਅਤੇ ਭੰਡਾਰਾ ਕਰਵਾਇਆ ਗਿਆ | ਸਭ ਤੋਂ ਪਹਿਲਾਂ ਕਲਸੀ ਪਰਿਵਾਰ ਅਤੇ ਕਲੱਬ ਦੇ ਮੈਂਬਰ ਮਹੇਸ਼ ਸਾਜਨ, ਵਾਸਦੇਵ ਪ੍ਰਦੇਸੀ ਅਤੇ ਹੋਰ ਸੇਵਾਦਾਰਾਂ ਵੱਲੋਂ ਪੰਡਿਤ ਰਾਜਨ ਨੇ ਪੂਜਨ ਕਰਵਾਇਆ। ਇਸ ਮੌਕੇ ਸਟੇਜ ਦਾ ਉਦਘਾਟਨ ਸਮਾਜ ਸੇਵੀ ਅਸ਼ੋਕ ਮੰਗਲਾ ਐਮ.ਡੀ. ,ਐਮ.ਏ.ਐਸ. ਇਮੀਗ੍ਰੇਸ਼ਨ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਰੀਬਨ ਕੱਟ ਕੇ ਕੀਤਾ, ਉਪਰੰਤ ਕਲਾਕਾਰ ਪਾਰਸ ਮਨੀ ਨੇ ਗਣੇਸ਼ ਵੰਦਨਾ ਕੀਤੀ|

ਇਸ ਤੋਂ ਬਾਅਦ ਸੱਤੀ ਸਿਤਾਰਾ, ਨਰੇਸ਼ ਕੈਂਥ, ਬਲਜਿੰਦਰ ਬੈਂਸ, ਵਿਜੇ ਸੂਫੀ, ਅਮਿਤ ਅਨਵਰ, ਲੱਕੀ ਬਾਦਸ਼ਾਹ, ਗਾਇਕ ਸਾਬਰ ਕੋਟੀ ਦੇ ਚੇਲੇ ਰਾਜਨ ਮੱਟੂ ਸਮੇਤ ਹੋਰ ਕਲਾਕਾਰਾਂ ਨੇ ਬਾਬਾ ਜੀ ਦੀ ਮਹਿਮਾ ਗਾਇਨ ਕੀਤਾ। ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸੰਗਤ ਨੂੰ ਅਸ਼ੀਰਵਾਦ ਦੇਣ ਲਈ ਪ੍ਰੀਤੀ ਮਹੰਤ, ਰਾਜੂ ਬਾਬਾ ਸਲੋਹ ਵਾਲੇ, ਮਹਿਤਾਬ ਅਹਿਮਦ ਕਾਦਰੀ ਪੰਜ ਪੀਰ ਦਰਬਾਰ, ਸਾਈਂ ਮਦਨ ਸ਼ਾਹ ਦਰਬਾਰ ਪੀਰ ਭੀਣ, ਕੁੱਕੂ ਬਾਬਾ ਮੰਦਰ ਬਾਬਾ ਬਾਲਕ ਨਾਥ ਜੀ ਪਿੰਡ ਗੁਲਪੁਰ,ਬਾਬਾ ਪਿਆਰਾ ਝੰਡੀ ਪੀਰ ਦਰਬਾਰ, ਬੀਬੀ ਬਿੰਦਰਾ ਆਦਿ ਹਾਜ਼ਰ ਸਨ।