ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਸ਼੍ਰੀ ਵਿਸ਼ਵਕਰਮਾ ਮੰਦਿਰ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ

ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸ਼੍ਰੀ ਵਿਸ਼ਵਕਰਮਾ ਮੰਦਿਰ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ, ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਹੈਪੀ ਸਾਧੋਵਾਲ, ਮੁੱਖ ਬੁਲਾਰਾ ਜਗਦੀਸ਼ ਰਾਏ, ਅਜਾਇਬ ਸਿੰਘ ਬੋਪਾਰਾਏ, ਜਸਵੀਰ ਸਿੰਘ, ਸੁਖਵਿੰਦਰ ਸੈਣੀ, ਪ੍ਰਿੰਸੀਪਲ ਬਿੱਕਰ ਸਿੰਘ, ਹਰਦੇਵ ਰਾਏ, ਸੈਂਡੀ ਭੱਜਲਾਂ ਵਾਲਾ,ਆਦਿ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ l ਇਹ ਬੂਟਿਆਂ ਦਾ ਲੰਗਰ ਸੋਸਾਇਟੀ ਵਲੋਂ ਪਿਛਲੇ ਅੱਠ ਸਾਲਾਂ ਚਲਾਈ ਹੋਈ ਧਰਤੀ ਬਚਾਓ, ਬੇਟੀ ਬਚਾਓ ਮੁਹਿਮ ਅਧੀਨ ਲਗਾਇਆ ਗਿਆ l

ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ  ਪੰਜਾਬ ਵੱਲੋਂ ਸੰਸਥਾਪਕ  ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ  ਵਿੱਚ ਸ਼੍ਰੀ ਵਿਸ਼ਵਕਰਮਾ ਮੰਦਿਰ ਵਿੱਚ ਬੂਟਿਆਂ ਦਾ ਲੰਗਰ ਲਗਾਇਆ ਗਿਆ, ਜਿਸ  ਵਿੱਚ ਸੀਨੀਅਰ ਮੀਤ ਪ੍ਰਧਾਨ  ਡਾ. ਲਖਵਿੰਦਰ  ਕੁਮਾਰ,  ਹੈਪੀ ਸਾਧੋਵਾਲ, ਮੁੱਖ  ਬੁਲਾਰਾ ਜਗਦੀਸ਼ ਰਾਏ, ਅਜਾਇਬ ਸਿੰਘ ਬੋਪਾਰਾਏ, ਜਸਵੀਰ ਸਿੰਘ, ਸੁਖਵਿੰਦਰ ਸੈਣੀ, ਪ੍ਰਿੰਸੀਪਲ  ਬਿੱਕਰ ਸਿੰਘ, ਹਰਦੇਵ ਰਾਏ, ਸੈਂਡੀ ਭੱਜਲਾਂ ਵਾਲਾ,ਆਦਿ ਨੇ ਵਿਸ਼ੇਸ਼ ਤੌਰ  ਤੇ ਸਿਰਕਤ ਕੀਤੀ l ਇਹ ਬੂਟਿਆਂ ਦਾ ਲੰਗਰ ਸੋਸਾਇਟੀ ਵਲੋਂ  ਪਿਛਲੇ ਅੱਠ ਸਾਲਾਂ ਚਲਾਈ ਹੋਈ ਧਰਤੀ ਬਚਾਓ, ਬੇਟੀ ਬਚਾਓ  ਮੁਹਿਮ ਅਧੀਨ  ਲਗਾਇਆ ਗਿਆ l ਜਿਸ ਵਿੱਚ ਛਾਂਦਾਰ,  ਫਲਾਂ ਅਤੇ ਫੁੱਲਾਂ ਦੇ  ਬੂਟੇ  ਅਦਾਰਾ ਸ਼ਿਵਾਲਿਕ ਨਿਊਜ਼ ਵਲੋਂ ਲਗਾਏ ਗਏ  ਸਵੈ ਇੱਛੁਕ ਖੂਨਦਾਨ ਕੈੰਪ ਵਿੱਚ ਆਏ  ਖੂਨਦਾਨੀ ਵੀਰਾਂ ਨੂੰ ਵਿਤਰਿਤ ਕੀਤੇ ਗਏ l  ਇਸ ਮੌਕੇ ਸੋਸਾਇਟੀ ਪ੍ਰਧਾਨ ਸਤੀਸ਼ ਸੋਨੀ ਨੇ  ਕਿਹਾ ਕਿ ਸੋਸਾਇਟੀ ਵਲੋਂ  ਪਿਛਲੇ ਛੇ ਸਾਲਾਂ ਤੋਂ ਧਰਤੀ  ਬਚਾਓ  ਮੁਹਿੰਮ ਅਧੀਨ ਸੈਕੜੇ ਬੂਟੇ ਅਲੱਗ  ਅਲੱਗ ਸਕੂਲਾਂ ਅਤੇ ਹੋਰ  ਜਨਤਕ ਥਾਵਾਂ ਤੇ  ਲਗਾਏ  ਜਾ ਚੁਕੇ  ਹਨ l ਇਸ  ਮੌਕੇ ਸੋਸਾਇਟੀ ਦੇ ਸੀਨੀਅਰ  ਮੀਤ  ਪ੍ਰਧਾਨ ਲਖਵਿੰਦਰ ਕੁਮਾਰ ਨੇ  ਕਿਹਾ  ਕਿ ਕਿਸਾਨ ਵੀਰਾਂ ਵਲੋਂ  ਕਣਕ ਦੀ ਨਾੜ ਨੂੰ  ਜਲਾਉਣਾ ਬਹੁਤ ਹੀ  ਮੰਦਭਾਗੀ ਕਾਰਵਾਈ ਹੈ, ਜਿਸ  ਨਾਲ ਜਮੀਨ ਵਿਚਲੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ, ਅਤੇ ਜਮੀਨ ਵਿਚਲੇ ਮਿੱਤਰ ਜੀਵ ਜੰਤੂਆਂ ਨੂੰ  ਨੁਕਸ਼ਾਨ ਪਹੁੰਚਦਾ ਹੈ l ਫੂਲਾ ਰਾਮ ਸੰਪਾਦਕ ਅਦਾਰਾ ਸ਼ਿਵਾਲਿਕ ਨਿਊਜ਼ ਨੇ ਆਦਰਸ਼ ਸੋਸ਼ਲ ਵੈਲਫੇਅਰ ਸੋਸਾਇਟੀ  ਦੇ ਅਹੁਦੇਦਾਰਾਂ ਦਾ ਖੂਨਦਾਨ  ਕੈੰਪ ਦੌਰਾਨ  ਬੂਟਿਆਂ ਦਾ ਲੰਗਰ ਲਾਉਣ  ਲਈਂ  ਧੰਨਵਾਦ ਕੀਤਾ, ਕਿਹਾ ਕਿ ਇਹੋ ਜਿਹੇ  ਕਾਰਜ  ਧਰਤੀ ਨੁੰ ਬਚਾਉਣ  ਲਈਂ ਸਮਾਜ  ਨੂੰ  ਨਵੀ ਸੇਧ ਦਿੰਦੇ ਹਨ l