ਸz. ਅਜਮੇਰ ਸਿੰਘ ਸਾਗਰ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ
ਐਸ ਏ ਐਸ ਨਗਰ, 10 ਮਈ,- ਕਵੀ ਮੰਚ ਮੁਹਾਲੀ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਪ੍ਰਧਾਨ ਸ੍ਰੀ ਭਗਤ ਰਾਮ ਰੰਗਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਵੀ ਮੰਚ (ਰਜਿ:) ਮੁਹਾਲੀ ਦੇ ਸਲਾਹਕਾਰ ਤੇ ਉੱਘੇ ਲੇਖਕ ਸz. ਅਜਮੇਰ ਸਿੰਘ ਸਾਗਰ ਦੀ ਇੱਕ ਸੜਕ ਹਾਦਸੇ ਵਿੱਚ ਵੇਵਕਤੀ ਹੋਈ ਮੌਤ ਦੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਲੇ ਕਿਹਾ ਕਿ ਸ਼੍ਰੀ ਸਾਗਰ ਦੇ ਜਾਣ ਨਾਲ ਮੰਚ ਨੂੰ ਬਹੁਤ ਵੱਡਾ ਘਾਟਾ ਪਿਆਹੈ।

ਮੰਚ ਵਲੋਂ ਇਸ ਦੁਖਦਾਈ ਮੌਕੇ ਪਰਿਵਾਰ ਨਾਲ ਖੜ੍ਹਨ ਦਾ ਪ੍ਰਣ ਕੀਤਾ ਗਿਆ ਅਤੇ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਣ ਲਈ ਮੰਚ ਵੱਲੋਂ ਭਵਿੱਖ ਵਿੱਚ ਉਪਰਾਲੇ ਕਰਨ ਦਾ ਵਾਅਦਾ ਵੀ ਕੀਤਾ ਗਿਆ।
ਇਸ ਮੌਕੇ ਧਿਆਨ ਸਿੰਘ ਕਾਹਲੋ, ਰਾਜ ਕੁਮਾਰ ਸਾਹੋਵਾਲੀਆ, ਸz. ਰਣਜੋਧ ਸਿੰਘ ਰਾਣਾ, ਸz. ਬਲਦੇਵ ਸਿੰਘ ਪ੍ਰਦੇਸੀ, ਹਰਦੀਪ ਸਿੰਘ ਲੌਂਗੀਆ, ਸz. ਜਗਪਾਲ ਸਿੰਘ, ਅਮਰੀਕ ਸੇਠੀ, ਸੁਖਵੀਰ ਸਿੰਘ, ਡਾ. ਹਰਨੇਕ ਸਿੰਘ ਕਲੇਰ, ਜਸਪਾਲ ਸਿੰਘ ਦੇਸੂਵੀ (ਕਨੈਡਾ ਤੋਂ ਫੋਨ ਰਾਹੀਂ) ਸ਼ਾਮਿਲ ਹੋਏ।
ਇਸ ਦੌਰਾਨ ਉੱਘੇ ਗ਼ਜ਼ਲਗੋ ਤੇ ਲੇਖਕ ਸ਼੍ਰੀ ਸਿਰੀਰਾਮ ਅਰਸ਼ ਸਰਪ੍ਰਸਤ ਜੀ ਵੱਲੋਂ ਵੀ ਫੋਨ ਰਾਹੀਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਆਪਣੀ ਸੰਵੇਦਨਾ ਪ੍ਰਗਟ ਕੀਤੀ ਗਈ।