ਸ਼ੁੱਕਰਵਾਰ ਨੂੰ ਕੁਟਲੈਹੜ ਵਿੱਚ 2 ਨਾਮਜ਼ਦਗੀਆਂ

ਊਨਾ, 10 ਮਈ:- ਸ਼ੁੱਕਰਵਾਰ ਨੂੰ ਊਨਾ ਜ਼ਿਲ੍ਹੇ ਦੇ ਕੁਟਲੈਹੜ ਵਿਧਾਨ ਸਭਾ ਸੀਟ ਤੋਂ ਵਿਧਾਨ ਸਭਾ ਉਪ ਚੋਣ ਲਈ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਨੇ ਰਿਟਰਨਿੰਗ ਅਫ਼ਸਰ ਐਸਡੀਐਮ ਬੰਗਾਨਾ ਸੋਨੂੰ ਗੋਇਲ ਕੋਲ ਆਪਣੀਆਂ ਨਾਮਜ਼ਦਗੀਆਂ ਜਮ੍ਹਾਂ ਕਰਵਾਈਆਂ।

ਚੋਣ ਅਧਿਕਾਰੀ ਐਸਡੀਐਮ ਬੰਗਾਨਾ ਸੋਨੂੰ ਗੋਇਲ ਨੇ ਦੱਸਿਆ ਕਿ ਵਿਵੇਕ ਸ਼ਰਮਾ ਉਮਰ 47 ਸਾਲ ਪੁੱਤਰ ਰਾਮ ਨਾਥ ਵਾਸੀ ਪਿੰਡ ਤੇ ਡਾਕਖਾਨਾ ਬਰਨੋਹ, ਤਹਿਸੀਲ ਊਨਾ, ਜ਼ਿਲ੍ਹਾ ਊਨਾ, ਕੁਕੁਟਲੈਹੜ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਭਰੀ। ਦਵਿੰਦਰ ਕੁਮਾਰ ਭੁੱਟੋ ਉਮਰ 50 ਸਾਲ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਚਰਾਡਾ, ਤਹਿਸੀਲ ਬੰਗਾਨਾ, ਜ਼ਿਲ੍ਹਾ ਊਨਾ, ਕੁਟਲੈਹੜ ਤੋਂ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ।
ਇਸ ਦੌਰਾਨ ਗਗਰੇਟ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਐਸਡੀਐਮ ਗਗਰੇਟ ਸੌਮਿਲ ਗੌਤਮ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗਗਰੇਟ ਵਿੱਚ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ।