ਵਿਦਿਆਰਥੀਆਂ ਅਧਿਆਪਕਾਂ ਨੂੰ ਸੁਰੱਖਿਆ ਬਚਾਉ ਮਦਦ ਲਈ ਜਾਗਰੂਕ ਕਰਵਾਇਆ ਪ੍ਰਿੰਸੀਪਲ ਨੈਹਾ ਸ਼ਰਮਾ

ਪਟਿਆਲਾ:- ਵਿਦਿਆਰਥੀਆਂ ਨੂੰ ਸਿਹਤ ਸੁਰੱਖਿਆ, ਬਚਾਉ, ਸੰਸਕਾਰਾਂ, ਮਰਿਆਦਾਵਾਂ ਅਤੇ ਫਰਜ਼ਾਂ, ਨਿਯਮਾਂ, ਕਾਨੂੰਨਾਂ ਅਸੂਲਾਂ ਪ੍ਰਤੀ ਜਾਗਰੂਕ ਕਰਨ ਲਈ ਸ਼੍ਰੀ ਚਤਨਿਆ ਟੈਕਨੋ ਸਕੂਲ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਪ੍ਰਿੰਸੀਪਲ ਸ਼੍ਰੀਮਤੀ ਨੇਹਾ ਸ਼ਰਮਾ ਵਲੋਂ ਕਰਵਾਏ ਗਏ। ਇਸ ਮੌਕੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਵਿਦਿਆਰਥੀਆਂ ਅਤੇ ਅਧਿਆਪਕਾਂ ਰਾਹੀਂ ਕਰਵਾਕੇ ਦਸਿਆ ਕਿ ਕਿਸੇ ਇਨਸਾਨ, ਬੱਚੇ ਦੀ ਮੋਤ ਸਾਹ, ਦਿਲ, ਦਿਮਾਗੀ ਕਿਰਿਆਵਾਂ ਬੰਦ ਹੋਣ, ਬਹੁਤ ਜ਼ਿਆਦਾ ਖ਼ੂਨ ਨਿਕਲਣ, ਦਿਲ ਦੇ ਦੌਰੇ ਮਗਰੋਂ ਕਾਰਡੀਅਕ ਅਰੈਸਟ,  ਸ਼ੂਗਰ, ਬਲੱਡ ਪਰੈਸ਼ਰ, ਘਟਣ, ਗੈਸਾਂ ਧੂੰਏਂ ਪਾਣੀ ਮਲਵੇ ਵਿੱਚ ਫ਼ਸੇ ਰਹਿਣ, ਚੋਕਿੰਗ, ਆਦਿ ਕਾਰਨ ਕੁਝ ਮਿੰਟਾਂ ਵਿੱਚ ਹੀ ਹੋ ਜਾਂਦੀਆਂ ਹਨ। 
ਅਜਿਹੇ ਹਾਲਾਤਾਂ ਸਮੇਂ ਪੀੜਤਾਂ ਨੂੰ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਵਿੱਚ ਲਿਟਾਉਣਾ ਬਹੁਤ ਲਾਭਦਾਇਕ ਹੈ। ਉਨ੍ਹਾਂ ਨੇ ਏ ਬੀ ਸੀ ਡੀ, ਸੀ ਪੀ ਆਰ ਕਰਵਾਏ। ਸਕੂਲ ਵਿਖੇ ਲੱਗੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ, ਅੱਗਾਂ, ਸਿਲੰਡਰਾਂ ਦੀਆਂ ਕਿਸਮਾਂ ਅਤੇ ਗੈਸਾਂ ਅੱਗਾਂ, ਧੂੰਏਂ ਸਮੇਂ ਬਚਣ ਬਚਾਉਣ ਦੇ ਢੰਗ ਤਰੀਕੇ ਸਿਖਾਏ। ਪ੍ਰਿੰਸੀਪਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਮਰਜੈਂਸੀ ਹਾਲਾਤਾਂ ਦੌਰਾਨ ਪੀੜਤਾਂ ਦੀ ਮਦਦ ਕਰਨ ਅਤੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ