ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਵੱਲੋਂ ਨਵੇਂ ਬਣੇ ਕੌਂਸਲਰਾਂ ਦਾ ਕੀਤਾ ਗਿਆ ਸਨਮਾਨ

ਨਵਾਂਸ਼ਹਿਰ:- ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਨਵਾਂਸ਼ਹਿਰ ਵਲੋਂ ਅੰਮ੍ਰਿਤ ਬਾਣੀ ਭਵਨ ਇਬਰਾਹੀਮ ਬਸਤੀ ਨਵਾਂ ਸ਼ਹਿਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਤਵਾਰੀ ਸਤਿਸੰਗ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਿਉਂਸੀਪਲ ਕਮੇਟੀ ਦੇ ਨਵੇਂ ਬਣੇ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨ ਤੋਂ ਪਹਿਲਾਂ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪ ਕਰਵਾਏ ਗਏ ਅਤੇ ਭੋਗ ਉਪਰੰਤ ਮਿਸ਼ਨਰੀ ਗਾਇਕ ਸ਼੍ਰੀ ਐੱਸ ਐੱਸ ਆਜ਼ਾਦ ਵਲੋਂ ਆਪਣਾ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਦੇ ਹੋਏ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਮਾਨਵਵਾਦੀ ਵਿਚਾਰਧਾਰਾ ਨਾਲ ਜੋੜਿਆ। ਟਰੱਸਟ ਦੇ ਪ੍ਰਧਾਨ ਸੱਤ ਪਾਲ ਸਾਹਲੋਂ ਨੇ ਟਰੱਸਟ ਦੀਆਂ ਸਰਗਰਮੀਆਂ ਸਬੰਧੀ ਵਿਸਧਾਰਤ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਹਿਲੀ ਵਾਰ ਅਜਿਹਾ ਸਮਾਗਮ ਉਲੀਕਿਆ ਗਿਆ ਹੈ ਜਿਸ ਦੀ ਸਾਰਿਆਂ ਵਲੋਂ ਪ੍ਰਸੰਸਾ ਕੀਤੀ ਗਈ ਹੈ। ਟਰੱਸਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਸੰਗਤਾਂ ਨੂੰ ਬੇਨਤੀ ਕੀਤੀ।
ਸਨਮਾਨ ਸਮਾਰੋਹ ਵਿੱਚ ਪ੍ਰਧਾਨ ਸ਼੍ਰੀ ਮਤੀ ਸੁਮਨ ਲਾਲ, ਮੀਤ ਪ੍ਰਧਾਨ ਸ਼੍ਰੀ ਰਮਨ ਕੁਮਾਰ ਮਾਨ ਤੋਂ ਇਲਾਵਾ ਸਰਵਸ਼੍ਰੀ ਜਸਕਰਨ ਚੌਧਰੀ, ਪਰਮ ਖਾਲਸਾ, ਸ਼ਿਵ ਰਾਮ, ਵਰਿੰਦਰ ਚੋਪੜਾ, ਰਾਜਾ ਬਖਸ਼ੀ ਅਤੇ ਸਰਵ ਸ਼੍ਰੀ ਮਤੀ ਮਹਿੰਦਰ ਕੌਰ, ਸੁਮਿਤ ਪ੍ਰਹਾਰ, ਰੀਤੂ ਬਡਵਾਲ, ਸੰਗੀਤਾ ਗਿੱਲ, ਪੁਸ਼ਪਾ ਦੇਵੀ, ਮਮਤਾ ਦੇਵੀ ਤੇ ਜਸਵੀਰ ਕੌਰ ਬਡਵਾਲ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਉਪਰੰਤ ਸ਼੍ਰੀ ਸਤੀਸ਼ ਕੁਮਾਰ ਜੀ ਵਲੋਂ ਟਰੱਸਟ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਨਵਾਂ ਸ਼ਹਿਰ ਕਮੇਟੀ ਦੇ ਸਾਰੇ ਕੌਂਸਲਰਾਂ ਦਾ ਸਨਮਾਨ ਕਰਕੇ ਸਭ ਦਾ ਮਾਣ ਵਧਾਇਆ ਹੈ।
ਇਸ ਮੌਕੇ ਤੇ ਟਰੱਸਟ ਮੈਂਬਰ ਸਰਵਸ਼੍ਰੀ ਸੱਤ ਪਾਲ ਸਾਹਲੋਂ ਪ੍ਰਧਾਨ, ਪਰਮਜੀਤ ਮਹਾਲੋਂ ਸਕੱਤਰ, ਜੋਗਿੰਦਰ ਸਿੰਘ ਮੈਂਗੜਾ, ਹਰਮੇਸ਼ ਥਾਂਦੀਆਂ, ਦਰਸ਼ਨ ਪੱਲੀ ਝਿੱਕੀ,  ਝਲਮਣ ਰਾਮ ਹੰਸਰੋਂ, ਰੇਸ਼ਮ ਸਿੰਘ ਐਡਵੋਕੇਟ, ਪ੍ਰਸ਼ੋਤਮ ਲੱਧੜ, ਮਾਸਟਰ ਹਰਬਿਲਾਸ, ਨਿੱਕੂ ਰਾਮ ਜਨਾਗਲ, ਦੇਸ਼ ਰਾਜ ਬਾਲੀ, ਭੀਰਾ ਮੰਢਾਲੀ, ਅਮਨਦੀਪ ਸਾਹਲੋਂ, ਗੁਰਮੁਖ ਨੌਰਥ, ਬਿਟੂ ਮਿਸਤਰੀ, ਸੁਰਜੀਤ ਬਾਲੀ, ਰਾਮ ਲਾਲ ਚੰਦੇਲ, ਪ੍ਰਿੰਸੀਪਲ ਪ੍ਰਵੀਨ ਕੌਰ, ਕਮਲਜੀਤ ਕੌਰ ਕਮਲ ਆਦਿ ਵੀ ਹਾਜ਼ਰ ਸਨ।