ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਜ਼ਮੀਨੀ ਤਿਆਰੀਆਂ ਤਹਿਤ ਬੀਤ ਖੇਤਰ ਦੇ ਸਾਰੇ ਨਿਯੁਕਤ ਗਣਨਾਕਾਰਾਂ ਅਤੇ ਫੀਲਡ ਸਟਾਫ ਨੂੰ ਗਣਨਾ ਕਿੱਟਾਂ ਦੀ ਸਫਲਤਾਪੂਰਵਕ ਅਤੇ ਸਮੇਂ ਸਿਰ ਵੰਡ ਕਰਕੇ ਇੱਕ ਮਹੱਤਵਪੂਰਨ ਪੜਾਅ ਪੂਰਾ ਕਰ ਲਿਆ ਗਿਆ ਹੈ।
ਖੇਤਰ ਦੀਆਂ ਚੁਣੌਤੀਪੂਰਨ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਸਮੱਗਰੀ ਦੀ ਸਪਲਾਈ ਅਤੇ ਵੰਡ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਗਿਆ। ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਦੱਸਿਆ ਕਿ ਜਨਗਣਨਾ ਮੁਹਿੰਮ ਨੂੰ ਬਿਨਾਂ ਕਿਸੇ ਰੁਕਾਵਟ, ਸਹੀ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਹਰੇਕ ਫੀਲਡ ਕਰਮਚਾਰੀ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਲੋੜੀਂਦੀ ਸਮੱਗਰੀ ਮੁਹੱਈਆ ਕਰਵਾ ਦਿੱਤੀ ਗਈ ਹੈ।
ਪ੍ਰਸ਼ਾਸਨ ਨੇ ਜਨਗਣਨਾ 2027 ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਅਤੇ ਭੂਗੋਲਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਫੀਲਡ ਟੀਮਾਂ ਅਤੇ ਨਿਗਰਾਨੀ ਸਟਾਫ ਦੇ ਆਪਸੀ ਤਾਲਮੇਲ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਤਹਿਸੀਲਦਾਰ ਲਵਦੀਪ ਸਿੰਘ ਧੂਤ, ਮਿਸ ਤਨਜੀਤ, ਕੁਲਤਾਰ, ਸਾਰੇ ਸੁਪਰਵਾਈਜ਼ਰ ਅਤੇ ਗਣਨਾਕਾਰ ਹਾਜ਼ਰ ਸਨ।
