ਤਿੱਬੜੀ/ਗੁਰਦਾਸਪੁਰ (ਪੈਗਾਮ-ਏ-ਜਗਤ) :- ਪ੍ਰਸਿੱਧ ਇਤਿਹਾਸਕਾਰ ਅਤੇ ਲੇਖਕ ਮਨਜੀਤ ਸਿੰਘ ਟਾਂਡਾ ਦੀ ਪਤਨੀ ਸਵਰਗਵਾਸੀ ਸ਼੍ਰੀਮਤੀ ਗੁਰਬਚਨ ਕੌਰ ਦੀ ਬਰਸੀ ਪਿੰਡ ਤਿੱਬੜੀ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਨਾਈ ਗਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਗੁਰਬਾਣੀ ਕੀਰਤਨ ਉਪਰੰਤ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਵਿਸ਼ੇਸ਼ ਤੌਰ ’ਤੇ ਸਾਹਿਤਕਾਰ ਬਲਵਿੰਦਰ ਬਾਲਮ ਨੇ ਸਵਰਗਵਾਸੀ ਗੁਰਬਚਨ ਕੌਰ ਦੀ ਜੀਵਨ ਸ਼ੈਲੀ ਬਾਰੇ ਚਾਨਣਾ ਪਾਇਆ। ਇਸ ਮੌਕੇ ਸਕੇ-ਸੰਬੰਧੀ, ਰਿਸ਼ਤੇਦਾਰ, ਭੈਣ-ਭਰਾ, ਧੀਆਂ, ਪੁੱਤਰ, ਨੂੰਹਾਂ ਅਤੇ ਹੋਰ ਸਨੇਹੀ ਯਾਰ-ਦੋਸਤ ਵੀ ਹਾਜ਼ਰ ਸਨ। ਮਨਜੀਤ ਸਿੰਘ ਟਾਂਡਾ ਨੇ ਸਮਾਗਮ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਮੇਜਰ ਅਮਰੀਕ ਸਿੰਘ, ਬਾਵਾ ਸਿੰਘ ਨਾਇਬ ਤਹਿਸੀਲਦਾਰ, ਬਲਵੀਰ ਸਿੰਘ ਐਕਸ ਡਿਪਟੀ, ਜਗਜੀਤ ਸਿੰਘ ਅਲੂਣਾ, ਪਰਵਿੰਦਰ ਸਿੰਘ ਬੈਂਸ, ਗੁਰਨਾਮ ਸਿੰਘ ਲੁਬਾਣਾ, ਸੁਲੱਖਣ ਸਿੰਘ ਸਰਪੰਚ ਨਵਾਂ ਸ਼ਾਲਾ, ਰਣਜੀਤ ਸਿੰਘ ਕੈਪਟਨ, ਚਰਨਜੀਤ ਸਿੰਘ ਟਾਂਡਾ, ਕੈਪਟਨ ਗੁਰਮੇਲ ਸਿੰਘ ਮੁਕੇਰੀਆਂ, ਇੰਜੀਨੀਅਰ ਹਰਦੀਪ ਸਿੰਘ, ਜਥੇਦਾਰ ਦਲੀਪ ਸਿੰਘ, ਧੀ ਅਮਨਪ੍ਰੀਤ ਕੌਰ, ਕੈਪਟਨ ਜਰਨੈਲ ਸਿੰਘ, ਮੁੱਖ ਗ੍ਰੰਥੀ ਸੁਰਜੀਤ ਸਿੰਘ, ਕੈਪਟਨ ਕੁਮਾਰ ਸਿੰਘ, ਸੂਬੇਦਾਰ ਮੰਗਲ ਸਿੰਘ, ਬੀਬੀ ਪਰਮਜੀਤ ਕੌਰ, ਹਰਭਜਨ ਸਿੰਘ ਨਵਾਂ ਸ਼ਾਲਾ, ਜੋਗਿੰਦਰ ਸਿੰਘ, ਗੁਰਪ੍ਰਸਾਦ ਸਿੰਘ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਹਾਜ਼ਰ ਸਨ। ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।