ਪਟਿਆਲਾ- ਪੰਜਾਬ ਵਿੱਚ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮਹਾਂ ਹੜਤਾਲ ਦੀ ਕਾਲ ਦਾ ਪੁਰਜੋਰ ਸਮਰਥਨ ਕਰਦਿਆਂ ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਵੱਲੋਂ ਪ੍ਰਧਾਨ ਗੁਰਮੇਲ ਸਿੰਘ, ਚੇਅਰਮੈਨ ਸੀਤਾ ਰਾਮ, ਜਨਰਲ ਸਕੰਤਰ ਬਾਬੂ ਰਾਮ ਸੇਲਵਾਨ ਦੀ ਅਗਵਾਈ ਵਿੱਚ ਨਗਰ ਨਿਗਮ ਵਿਖੇ ਸਮੂਹਿਕ ਛੁੱਟੀ ਲੈ ਕੇ ਕਰਮਚਾਰੀਆਂ ਅਤੇ ਪੈਨਸ਼ਨਾਰਾਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਵਿੱਚ ਨਗਰ ਨਿਗਮ ਦੀ ਮਿਊਂਸਪਲ ਵਰਕਰਜ਼ ਯੂਨੀਅਨ, ਸਵੀਪਰ ਯੂਨੀਅਨ, ਡਰਾਇਵਰ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਮਹਾਂ ਸੰਘ, ਟੈਕਨੀਕਲ ਸਰਵਿਸ ਯੂਨੀਅਨ ਅਤੇ ਸੇਵਾ ਮੁਕਤ ਕਰਮਚਾਰੀ ਯੂਨੀਅਨ, ਨਗਰ ਨਿਗਮ ਦੇ ਆਗੂਆਂ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ।
 ਇਸ ਮੌਕੇ ਸਾਝੀ ਸੰਘਰਸ਼ ਕਮੇਟੀ ਦੇ ਆਗੂਆਂ ਗੁਰਮੇਲ ਸਿੰਘ, ਸੀਤਾ ਰਾਮ, ਬਾਬੂ ਰਾਮ ਸੇਲਵਾਨ, ਜੋਗਿੰਦਰ ਸਿੰਘ ਪੰਛੀ ਨੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਬਕਾਇਆ ਮਹਿੰਗਾਈ ਭੱਤਾ ਮੁਲਾਜਮ ਅਤੇ ਪੈਨਸ਼ਨਰ ਲੰਬਿਤ ਡੀ.ਏ ਦੀਆਂ ਕਿਸ਼ਤਾਂ ਅਤੇ ਇਸ ਦੇ ਏਰੀਅਰ, ਪੁਰਾਣੀ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ ਆਦਿ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਟਾਲ ਮਟੋਲ ਕਰਨਾ, ਮੁਲਾਜਮ ਵਿਰੋਧੀ ਫੈਸਲੇ ਲੈਣੇ ਅਤੇ ਵਾਰ-ਵਾਰ ਮੁਲਾਜਮਾਂ ਨੂੰ ਮੀਟਿੰਗ ਲਈ ਸਮਾਂ ਦੇ ਕੇ ਮੁਕਰ ਜਾਣ ਤੇ ਮੁਲਾਜਮ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
                   ਉਹਨਾਂ ਕਿਹਾ ਕਿ 6ਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਅਤੇ 18 ਪ੍ਰਤੀਸ਼ਤ ਡੀ.ਏ. ਸੰਬੰਧੀ ਲੜਾਈ ਲੜੀ ਜਾ ਰਹੀ ਹੈ। ਸਰਕਾਰ ਨੇ 7ਵੇਂ ਪੇ ਕਮਿਸ਼ਨ ਦੀ ਕਮੇਟੀ ਦਾ ਗਠਨ ਨਹੀਂ ਕੀਤਾ ਪਰ ਨਵੇਂ ਭਰਤੀ ਕੀਤੇ ਜਾ ਰਹੇ ਮੁਲਾਜਮਾਂ ਨੂੰ ਸੱਤਵੇਂ ਪੇਂ ਕਮਿਸ਼ਨ ਦੀਆਂ ਟੈਂਪਰੇਰੀ ਸ਼ਰਤਾਂ ਤਹਿਤ ਭਰਤੀ ਕਰਕੇ ਮੁਲਾਜਮਾਂ ਦਾ ਸ਼ੋਸ਼ਣ ਅਤੇ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਗਈ ਕਿ ਸੱਤਵੇਂ ਪੇ ਕਮਿਸ਼ਨ ਦੀ ਕਮੇਟੀ ਦਾ ਤੁਰੰਤ ਗਠਨ ਕੀਤਾ ਜਾਵੇ।
ਉਨ੍ਹਾਂ ਕਿਹਾ ਮੁਲਾਜਮਾਂ ਨੂੰ 6ਵੇਂ ਪੇ ਕਮਿਸ਼ਨ 2.59 ਪ੍ਰਤੀਸ਼ਤ ਅਤੇ 113—119 ਡੀ.ਏ. ਫਰਕ ਅਤੇ 18 ਪ੍ਰਤੀਸ਼ਤ ਡੀ.ਏ. ਬਾਰੇ ਪੰਜਾਬ ਦਾ ਮੁਲਾਜਮ ਵਰਗ ਕੋਰਟਾਂ ਵਿੱਚ ਧੱਕੇ ਖਾ ਰਿਹਾ ਹੈ।  ਮੁਲਾਜਮ ਇਲੈਕਸ਼ਨ ਸਮੇਂ ਢੁਕਵਾ ਜਵਾਬ ਦੇਣਗੇ।  ਇਸ ਮੌਕੇ ਜੋਗਿੰਦਰ ਸਿੰਘ ਪੰਛੀ, ਸੁਮੀਤ ਕੁਮਾਰ, ਮਹਿੰਦਰ ਸਿੰਘ ਬਡੂੰਗਰ, ਰਾਮ ਪਾਲ, ਪ੍ਰਦੀਪ ਪੁਰੀ, ਅਜੈਬ ਸਿੰਘ, ਸੰਜੇ ਕਲਿਆਣ, ਮੰਗਤ ਰਾਮ ਕਲਿਆਣ, ਸੰਕਰ, ਸਾਹਿਲ, ਰਮਿੰਦਰਪ੍ਰੀਤ ਸਿੰਘ, ਗੋਲਡੀ ਕਲਿਆਣ, ਜਸਕੀਰਤ ਕੌਰ, ਉਸ਼ਾ ਰਾਣੀ, ਮਨਪ੍ਰੀਤ ਕੋਰ, ਪ੍ਰੀਤੀ ਬਾਲਾ, ਤਰਵਿੰਦਰ ਸਿੰਘ ਜੋਹਰ, ਹਰਪਾਲ ਸਿੰਘ, ਲੱਕੀ, ਗੁਰਮੇਲ ਸਿੰਘ, ਆਦਿ ਹਾਜਰ ਸਨ।